24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਅਹਿਮਦਗੜ੍ਹ ਦੇ 2 ਵਿਦਿਆਰਥੀਆਂ ਦਾ ਨੀਟ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 18-06-2025
ਅਹਿਮਦਗੜ੍ਹ, 17 ਜੂਨ (ਰਣਧੀਰ ਸਿੰਘ ਮਹੋਲੀ) - ਨੀਟ ਦੀ ਪ੍ਰੀਖਿਆ ਵਿਚ ਇਸ ਸਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ 5000 ਤੋਂ ਘੱਟ ਰੈਂਕ ਪ੍ਰਾਪਤ ਕਰਨਾ ਆਪਣੇ ਆਪ ਵਿਚ ਇੱਕ ਅਹਿਮ ਪ੍ਰਾਪਤੀ ਮੰਨੀ ਜਾਂਦੀ ਹੈ | ਨੀਟ ਦੀ ਵੱਕਾਰੀ ਪ੍ਰੀਖਿਆ ਵਿਚ ਅਹਿਮਦਗੜ੍ਹ ਦੇ ਦੋ ਬੱਚਿਆਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਸਥਾਨ ਪ੍ਰਾਪਤ ਕਰਦਿਆਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਗਿਆ | ਮੋਹਿਤ ਗੁਪਤਾ ਅਤੇ ਰਿਸ਼ੂ ਗੁਪਤਾ ਦੇ ਪੁੱਤਰ ਉਤਕਰਸ਼ ਗੁਪਤਾ ਨੇ ਜਨਰਲ ਸ਼੍ਰੇਣੀ ਵਿਚ ਆਲ ਇੰਡੀਆ ਰੈਂਕ 3590 ਅਤੇ 1859 ਰੈਂਕ ਪ੍ਰਾਪਤ ਕੀਤਾ ਹੈ | ਸੰਜੀਵ ਵਿਨਾਇਕ ਅਤੇ ਪ੍ਰਤਿਮਾ ਦੀ ਧੀ ਤਨੁਸ਼ੀ ਨੇ ਜਨਰਲ ਸ਼੍ਰੇਣੀ ਵਿਚ ਆਲ ਇੰਡੀਆ ਰੈਂਕ 3998 ਅਤੇ 2040 ਰੈਂਕ ਪ੍ਰਾਪਤ ਕਰ ਕੇ ਸ਼ਹਿਰ ਅਤੇ ਉਨ੍ਹਾਂ ਦੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਉਤਕਰਸ਼ ਗੁਪਤਾ ਇੱਕ ਚੰਗਾ ਕਾਰਡੀਓਲੋਜਿਸਟ ਬਣਨ ਦਾ ਸੁਪਨਾ ਹੈ ਅਤੇ ਤਨੁਸ਼ੀ ਦਾ ਚੰਗੀ ਨਿਊਰੋਲੋਜਿਸਟ ਬਣਨ ਦਾ ਸੁਪਨਾ ਹੈ | ਤਨੁਸ਼ੀ ਨੇ ਇਸ ਤੋਂ ਪਹਿਲਾਂ 12 ਵੀ ਕਲਾਸ ਸੀ ਬੀ.ਐੱਸ.ਈ ਪ੍ਰੀਖਿਆ ਵਿਚ 97% ਅਤੇ ਭੌਤਿਕ ਵਿਗਿਆਨ ਵਿਚ 100% ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਸ਼ਹਿਰ ਦੀਆਂ ਸਮਾਜ ਭਲਾਈ ਸੰਸਥਾਵਾਂ ਦੇ ਨੁਮਾਇੰਦੇ ਭੀਮ ਸੇਨ ਜਿੰਦਲ, ਸਾਹਿਲ ਜਿੰਦਲ, ਰਾਕੇਸ਼ ਜੈਨ, ਵਿਕਾਸ ਜੈਨ, ਡਾ. ਪੁਨੀਤ ਹਿੰਦ ਆਦਿ ਨੇ ਬੱਚਿਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਸ਼ਬਜੀਆਂ ਦੀ ਸੇਵਾ ਧੂਰੀ ਤੋਂ ਰੇਲ ਗੱਡੀ ਰਾਹੀਂ ਭੇਜੀ <br/> ਅਗਲੀ ਖ਼ਬਰ ਰਾਜਿੰਦਰ ਦੀਪਾ ਦੇ ਸ਼ੋ੍ਰਮਣੀ ਅਕਾਲੀ ਦਲ ਛੱਡ ਕਾਂਗਰਸ 'ਚ ਜਾਣ ਨਾਲ ਨਹੀਂ ਪਵੇਗਾ ਕੋਈ ਫ਼ਰਕ - ਖਡਿਆਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।