ਧੂਰੀ, 17 ਜੂਨ (ਲਖਵੀਰ ਸਿੰਘ ਧਾਂਦਰਾ) -ਭਵਾਨੀਗੜ੍ਹ ਇਲਾਕੇ ਦੀਆਂ ਸੰਗਤਾਂ ਵਲੋਂ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਸਬਜ਼ੀਆਂ ਦੀ ਸੇਵਾ ਕਰਦਿਆਂ ਸਬਜ਼ੀਆਂ ਦੇ ਟਰੱਕ, ਧੂਰੀ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਲਈ ਰਵਾਨਾ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਜਥੇਦਾਰ ਇੰਦਰਜੀਤ ਸਿੰਘ ਤੂਰ, ਅਵਤਾਰ ਸਿੰਘ ਪੱਪੀ, ਸੁਖਦੇਵ ਸਿੰਘ ਜੱਸਲ, ਸੁਖਦੇਵ ਸਿੰਘ ਕੁਲਾਰਾਂ, ਬਾਬਾ ਪਾਲਾ ਸਿੰਘ, ਬਾਬਾ ਭੋਲਾ ਸਿੰਘ, ਹਰੀ ਸਿੰਘ ਫੱਗੂਵਾਲਾ, ਪ੍ਰੀਤਮ ਸਿੰਘ ਬਟਰਿਆਣਾ ਨੇ ਦੱਸਿਆ ਕਿ ਹਜ਼ੂਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪਹੁੰਚਦੀ ਸੰਗਤ ਦੇ ਮੱਦੇਨਜ਼ਰ ਭਵਾਨੀਗੜ੍ਹ ਦੇ ਇਲਾਕੇ ਵਿਚੋਂ ਹਰ ਸੋਮਵਾਰ ਹਜ਼ੂਰ ਸਾਹਿਬ ਲਈ ਸਬਜ਼ੀਆਂ ਦੀ ਸੇਵਾ ਕੀਤੀ ਜਾਂਦੀ ਹੈ, ਜਿਸ ਦੌਰਾਨ ਅੱਜ ਕਰੀਬ 30 ਕੁਇੰਟਲ ਪੇਠਾ ਅਤੇ ਹੋਰ ਸਬਜ਼ੀਆਂ ਦੇ ਟਰੱਕ ਭਵਾਨੀਗੜ੍ਹ ਇਲਾਕੇ ਦੀ ਸੰਗਤ ਵਲੋਂ ਇਕੱਠੇ ਕਰ ਕੇ ਧੂਰੀ ਤੋਂ ਰੇਲ ਰਾਹੀਂ ਭੇਜੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸੇਵਾ ਸੰਗਤਾਂ ਵਲੋਂ ਨਿਰੰਤਰ ਕੀਤੀ ਜਾ ਰਹੀ ਹੈ, ਇਸ ਸੇਵਾ ਨੂੰ ਲੈ ਕੇ ਸੇਵਾਦਾਰਾਂ ਵਿਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ 'ਤੇ ਉਕਤ ਆਗੂਆਂ ਤੋਂ ਇਲਾਵਾ ਸ਼ਿਵਚਰਨ ਸਿੰਘ ਸਾਬਕਾ ਸਰਪੰਚ ਫ਼ਤਿਹਪੁਰ ਅਤੇ ਡਾ. ਅਵਤਾਰ ਸਿੰਘ ਪੱਪੀ ਨੂੰ ਹਾਜ਼ਰ ਸਨ |