ਸੰਗਰੂਰ, 17 ਜੂਨ (ਧੀਰਜ ਪਸ਼ੌਰੀਆ)-ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਆਪਣੀ ਸੰਗਰੂਰ ਟੀਮ ਨਾਲ ਲੁਧਿਆਣਾ ਪੱਛਣੀ ਜ਼ਿਮਨੀ ਚੋਣ ਵਿਚ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿਚ ਹਲਕੇ ਦੇ ਗਈ ਮੁਹੱਲਿਆਂ ਵਿਚ ਜਾ ਕੇ ਚੋਣ ਪ੍ਰਚਾਰ ਅਤੇ ਪਾਰਟੀ ਉਮੀਦਵਾਰ ਲਈ ਵੋਟਾਂ ਮੰਗੀਆ | ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਹੋਣ ਦਾ ਦਾਅਵਾ ਕਰਦਿਆ ਵਿਧਾਇਕ ਭਰਾਜ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਸੰਜੀਵ ਅਰੋੜਾ ਦੇ ਮੁਕਾਬਲੇ ਵਿਚ ਨਹੀਂ ਹੈ | ਆਮ ਆਦਮੀ ਪਾਰਟੀ ਦੀਆ ਨੀਤੀਆਂ ਅਤੇ ਸਰਕਾਰ ਵਲੋਂ ਕੀਤੇ ਗਏ ਕੰਮਾਂ ਤੋਂ ਹਰ ਇੱਕ ਪ੍ਰਭਾਵਿਤ ਹੈ | ਤਿੰਨ ਸੌ ਯੂਨਿਟ ਪ੍ਰਤੀ ਮਹੀਨਾ ਮੁਫ਼ਤ ਤੋਂ ਬਾਅਦ ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਦੇ ਨਤੀਜਿਆਂ ਨੇ ਇਨ੍ਹਾਂ ਸੇਵਾਵਾਂ ਵਿਚ ਪੰਜਾਬ ਨੂੰ ਹੇਠਲੇ ਪਾਏਦਾਨ ਤੋਂ ਉੱਪਰਲੇ ਪਾਏਦਾਨ 'ਤੇ ਲੈ ਆਂਦਾ ਹੈ | ਇਸ ਦਾ ਮੂੰਹ ਬੋਲਦੀ ਤਸਵੀਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਪੱਧਰੀ ਵਕਾਰੀ ਪ੍ਰੀਖਿਆ ਦੇ ਨਤੀਜਿਆਂ ਵਿਚ ਝੰਡੇ ਗੱਡਣ ਤੋਂ ਹੈ | ਮੁਹੱਲਾ ਕਲੀਨਿਕਾਂ ਵਿਚ ਮਿਲ ਰਹੀਆਂ ਮਿਆਰੀ ਸਹੂਲਤਾਂ ਸਭ ਦੇ ਸਾਹਮਣੇ ਹਨ |