24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰੋਡਵੇਜ, ਪਨਬੱਸ ਕਾਮਿਆਂ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਅਜੀਤ ਡੈਸਕ 18-06-2025

ਸੰਗਰੂਰ, 17 ਜੂਨ (ਅਮਨਦੀਪ ਸਿੰਘ ਬਿੱਟਾ)-ਪੰਜਾਬ ਰੋਡਵੇਜ਼/ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਫ਼ੇਲ੍ਹ ਜਾਪਦੀ ਹੈ | ਸਰਕਾਰ ਬਣੀ ਨੂੰ ਲਗਭਗ 4 ਸਾਲ ਹੋ ਚੁੱਕੇ ਹਨ | ਸਰਕਾਰ ਅਤੇ ਮੈਨੇਜਮੈਂਟ ਸਮੇਤ ਕਈ ਮੀਟਿੰਗ ਹੋ ਚੁੱਕੀਆ ਹਨ ਹਰ ਵਾਰ ਸਰਕਾਰ ਨੂੰ ਵਿਭਾਗਾਂ ਦਾ ਪੈਸਾ ਰਿਲੀਜ਼ ਕਰਨ ਬਾਰੇ ਕਿਹਾ ਗਿਆ ਅਤੇ ਨਵੀਆਂ ਬੱਸਾਂ ਸਮੇਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਿਸੀ ਬਣਾਉਣ ਤੱਕ ਮੀਟਿੰਗ ਕੀਤੀ ਗਈਆਂ ਪਰ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਉਲਟਾ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਦੀਆਂ ਹੁਣ ਤੱਕ ਤਨਖ਼ਾਹ ਨਹੀਂ ਖਾਤਿਆਂ ਵਿਚ ਪਾਈਆ ਗਈਆਂ ਅੱਜ 17 ਜੂਨ ਹੋ ਚੁੱਕੀ ਹੈ ਮੁਲਾਜ਼ਮਾਂ ਦੇ ਖਾਤੇ ਖ਼ਾਲੀ ਹਨ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਪਹਿਲਾਂ ਹੀ ਮੁਸ਼ਕਿਲ ਦੇ ਨਾਲ ਚੱਲਦਾ ਹੈ | ਇਸ ਦੇ ਰੋਸ ਵਜੋਂ ਪੀ.ਆਰ.ਟੀ.ਸੀ ਦੇ ਸਮੂਹ ਬੱਸ ਸਟੈਂਡ ਨੂੰ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅੱਜ 17 ਜੂਨ ਹੋ ਚੁੱਕੀ ਹੈ ਮੁਲਾਜ਼ਮਾਂ ਦੇ ਖਾਤਿਆਂ ਵਿਚ ਹੁਣ ਤੱਕ ਤਨਖ਼ਾਹ ਨਹੀਂ ਆਈ | ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਸਮੇਂ ਸਿਰ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਆਉਂਦੀ ਜਦੋਂ ਕਿ ਪੰਜਾਬ ਸਰਕਾਰ ਕੋਲ ਲਗਭਗ 600 ਕਰੋੜ ਦਾ ਬਕਾਇਆ ਪੀ.ਆਰ.ਟੀ.ਸੀ ਨੇ ਫ਼ਰੀ ਸਫ਼ਰ ਦਾ ਲੈਣਾ ਹੈ | ਪੰਜਾਬ ਸਰਕਾਰ ਨੇ ਬਜਟ ਸੈਸ਼ਨ ਦੇ ਵਿਚ ਫ਼ਰੀ ਸਫ਼ਰ ਦਾ ਪੈਸਾ ਸਿਰਫ਼ 450 ਕਰੋੜ ਰੁਪਏ ਰੱਖਿਆ ਹੈ | ਪੰਜਾਬ ਸਰਕਾਰ ਬਣੀ ਨੂੰ ਲਗਭਗ 4 ਸਾਲ ਦੇ ਕਰੀਬ ਹੋ ਗਿਆ ਹੁਣ ਤੱਕ ਨਾ ਤਾਂ ਨਵੀਆਂ ਬੱਸਾਂ ਪਾਇਆ ਗਿਆ ਅਤੇ ਨਾ ਹੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ | ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ, ਸੂਬਾ ਦਫ਼ਤਰੀ ਸਕੱਤਰ ਰੋਹੀ ਰਾਮ ਨੇ ਦੱਸਿਆ ਕਿ ਸਰਕਾਰ ਤੋਂ ਪੀ.ਆਰ.ਟੀ.ਸੀ 600 ਕਰੋੜ ਰੁਪਏ ਦਾ ਬਕਾਇਆ ਲੈਣਾ ਉਸ ਪੈਸੇ ਦੇ ਵਿਚ ਸਰਕਾਰ ਜਾਣਬੁੱਝ ਕੇ ਅੜਿੱਕਾ ਪੈਦਾ ਕਰ ਰਹੀ ਸਮੇਂ ਸਿਰ ਪੈਸਾ ਰਿਲੀਜ਼ ਨਹੀਂ ਕਰ ਰਹੀ | ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਪੰਨੂ, ਰਣਜੀਤ ਸਿੰਘ, ਜਤਿੰਦਰ ਸਿੰਘ, ਰਮਨਦੀਪ ਸਿੰਘ ਕੈਸ਼ੀਅਰ, ਰਣਧੀਰ ਸਿੰਘ ਰਾਣਾ, ਹਰਪ੍ਰੀਤ ਸਿੰਘ ਸੋਢੀ, ਕੁਲਵੰਤ ਸਿੰਘ ਮਨੇਸ ਸਖ਼ਤ ਫੈਸਲਾ ਲਿਆ ਗਿਆ ਜੇਕਰ ਮੈਨੇਜਮੈਂਟ ਅਤੇ ਸਰਕਾਰ ਨੂੰ 18 ਜੂਨ ਤੱਕ ਮੁਲਾਜ਼ਮਾਂ ਦੇ ਖਾਤੇ ਵਿਚ ਤਨਖ਼ਾਹ ਨਾ ਪਾਈਆ ਤਾਂ 19 ਜੂਨ ਨੂੰ ਪਹਿਲੇ ਟਾਈਮ ਤੋ ਪੀ.ਆਰ.ਟੀ.ਸੀ ਦੇ ਮੁਕੰਮਲ ਡਿਪੂ ਬੰਦ ਕੀਤੇ ਜਾਣਗੇ ਅਤੇ ਜੇਕਰ ਫਿਰ ਵੀ ਮੈਨੇਜਮੈਂਟ ਅਤੇ ਸਰਕਾਰ ਵਲੋਂ ਤਨਖ਼ਾਹ ਰਿਲੀਜ਼ ਨਹੀ ਕੀਤੀ ਜਾਂਦੀ ਤਾਂ ਪੰਜਾਬ ਦੇ ਪੂਰੇ 27 ਡਿਪੂਆਂ ਨੂੰ ਬੰਦ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ |

ਪਿਛਲੀ ਖ਼ਬਰ ਆਰਥਿਕ ਤੰਗੀ ਕਾਰਨ ਨੌਜਵਾਨ ਨੇ ਉੱਗੋਕੇ ਵਿਖੇ ਫਾਹਾ ਲਿਆ <br/> ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਲੁਧਿਆਣਾ ਜ਼ਿਮਨੀ ਚੋਣ 'ਚ ਕੀਤੇ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।