01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨੀਟ ਦੀ ਪ੍ਰੀਖਿਆ ਪਾਸ ਕਰਨਾ ਸਿੱਖਿਆ ਕ੍ਰਾਂਤੀ ਦਾ ਸੂਚਕ- ਈਲਵਾਲ <br/>

ਅਜੀਤ ਡੈਸਕ 19-06-2025
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ)- ਪੰਜਾਬ ਦੇ ਸਰਕਾਰੀ ਸਕੂਲਾਂ ਦੇ 474 ਵਿਦਿਆਰਥੀਆਂ ਵਲੋਂ ਦੇਸ਼ ਪੱਧਰੀ ਨੀਟ ਦੀ ਪ੍ਰੀਖਿਆ ਨੂੰ ਪਾਸ ਕਰਨਾ ਸੂਬੇ ਵਿਚ ਸਿੱਖਿਆ ਕ੍ਰਾਂਤੀ ਦੀ ਸਫਲਤਾ ਦਾ ਸੂਚਕ ਹੈ | ਇਹ ਪ੍ਰਗਟਾਵਾ ਕਰਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਬਦਲੀਆਂ ਨੀਤੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਹੋਰ ਕਿਹਾ ਕਿ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਵਲੋਂ ਜੇ.ਈ.ਈ (ਮੇਨ) ਅਤੇ 44 ਵਲੋਂ ਜੇ.ਈ.ਈ (ਐਡਵਾਂਸ) ਨੂੰ ਕੁਆਲੀਫ਼ਾਈ ਕਰਨਾ ਵੀ ਵੱਡੇ ਮਾਣ ਵਾਲੀ ਗੱਲ ਹੈ | ਸਰਕਾਰੀ ਸਕੂਲਾਂ ਵਿਚ ਡਾਕਟਰ ਅਤੇ ਇੰਜੀਨੀਅਰ ਬਣਨ ਦਾ ਰਾਹ ਫਿਰ ਤੋਂ ਖੁੱਲ੍ਹ ਗਿਆ ਹੈ | ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਆਈ.ਏ.ਐਸ ਅਤੇ ਜੁਡੀਅਸ਼ਲ ਦੇ ਵਕਾਰੀ ਅਹੁਦਿਆਂ ਤੇ ਪਹੁੰਚਣ ਵਿਚ ਸਫਲ ਹੋਣਗੇ |

ਪਿਛਲੀ ਖ਼ਬਰ ਕੇਂਦਰੀ ਸਕੀਮਾਂ ਤਹਿਤ ਦਿੜ੍ਹਬਾ 'ਚ ਕੈਂਪ ਅੱਜ- ਖਹਿਰਾ <br/> ਅਗਲੀ ਖ਼ਬਰ ਦੇਸ਼ ਦੇ ਹਿਤ 'ਚ ਨਹੀਂ ਵਾਹੀਯੋਗ ਜ਼ਮੀਨਾਂ ਦਾ ਉਜਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।