01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਤੂਫ਼ਾਨ ਨਾਲ ਟੁੱਟੇ ਬਿਜਲੀ ਦੇ ਖੰਭਿਆਂ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ <br/>

ਅਜੀਤ ਡੈਸਕ 19-06-2025
ਅਮਰਗੜ੍ਹ, 18 ਜੂਨ (ਜਤਿੰਦਰ ਮੰਨਵੀ)- ਅਮਰਗੜ੍ਹ ਗਰਿੱਡ ਦੇ ਚੌਂਦਾ ਫੀਡਰ ਵਿਚ ਪਿਛਲੇ ਕਈ ਦਿਨਾਂ ਤੋਂ ਮੋਟਰਾਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਪਿੰਡ ਚੌਂਦਾ ਦੇ ਕਿਸਾਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ | 13-14 ਜੂਨ ਦੀ ਦਰਮਿਆਨੀ ਰਾਤ ਨੂੰ ਆਈ ਭਿਆਨਕ ਤੂਫ਼ਾਨੀ ਹਨੇਰੀ ਨੇ ਲਗਭਗ ਦੋ ਦਰਜਨ ਬਿਜਲੀ ਦੇ ਖੰਬੇ ਤੋੜ ਦਿੱਤੇ, ਜਿਸ ਨਾਲ ਬਿਜਲੀ ਸਪਲਾਈ ਬੰਦ ਹੋ ਗਈ | ਮੁਰੰਮਤ ਦੇ ਕੰਮ ਦੀ ਹੌਲੀ ਰਫ਼ਤਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਨੰਬਰਦਾਰ ਅਮਰਿੰਦਰ ਸਿੰਘ ਨੇ ਪੈੱ੍ਰਸ ਨੂੰ ਦੱਸਿਆ ਕਿ ਖੰਬਿਆਂ ਦੀ ਮੁਰੰਮਤ ਦਾ ਕੰਮ ਸੁਸਤੀ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹੀ ਸਥਿਤੀ ਰਹੀ ਤਾਂ ਅਗਲੇ ਹਫ਼ਤੇ ਤੱਕ ਵੀ ਬਿਜਲੀ ਸਪਲਾਈ ਬਹਾਲ ਹੋਣ ਦੀ ਸੰਭਾਵਨਾ ਨਹੀਂ ਦਿਖਦੀ | ਇਸ ਸੰਕਟ ਨੇ ਝੋਨੇ ਦੀ ਬਿਜਾਈ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ | ਬਿਜਲੀ ਦੀ ਕਮੀ ਕਾਰਨ ਬਹੁਤ ਸਾਰੇ ਕਿਸਾਨ ਝੋਨਾ ਨਹੀਂ ਲਗਾ ਸਕੇ, ਜਦਕਿ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨ ਮਹਿੰਗੇ ਡੀਜ਼ਲ ਨਾਲ ਸਿੰਜਾਈ ਕਰਨ ਲਈ ਮਜਬੂਰ ਹਨ | ਇਸ ਮੌਕੇ ਪਰਮਿੰਦਰ ਸਿੰਘ, ਭਰਪੂਰ ਸਿੰਘ, ਕਲਿਆਣ ਸਿੰਘ, ਹਰਦੇਵ ਸਿੰਘ, ਕੇਸਰ ਸਿੰਘ, ਧਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਠੇਕਾ ਸ਼ਰਾਬ ਦੇਸੀ ਦੀਆਂ 120 ਬੋਤਲਾਂ ਫੜੀਆਂ <br/> ਅਗਲੀ ਖ਼ਬਰ ਕੇਂਦਰੀ ਸਕੀਮਾਂ ਤਹਿਤ ਦਿੜ੍ਹਬਾ 'ਚ ਕੈਂਪ ਅੱਜ- ਖਹਿਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।