01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਠੇਕਾ ਸ਼ਰਾਬ ਦੇਸੀ ਦੀਆਂ 120 ਬੋਤਲਾਂ ਫੜੀਆਂ <br/>

ਅਜੀਤ ਡੈਸਕ 19-06-2025
ਦਿੜ੍ਹਬਾ ਮੰਡੀ, 18 ਜੂਨ (ਹਰਬੰਸ ਸਿੰਘ ਛਾਜਲੀ) - ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਵਲੋਂ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਥਾਣਾ ਦਿੜ੍ਹਬਾ ਨੇ 120 ਬੋਤਲਾਂ ਸ਼ਰਾਬ ਠੇਕਾ ਦੇਸੀ ਫੜਨ ਦਾ ਦਾਅਵਾ ਕੀਤਾ ਹੈ | ਹੌਲਦਾਰ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੁਖ਼ਬਰੀ ਮਿਲਣ 'ਤੇ ਬਿੱਕਰ ਸਿੰਘ ਉਰਫ਼ ਵਿੱਕੀ ਵਾਸੀ ਢੰਡੋਲੀ ਕਲਾਂ ਖ਼ਿਲਾਫ਼ ਥਾਣਾ ਦਿੜ੍ਹਬਾ ਵਿਖੇ ਸ਼ਰਾਬ ਠੇਕਾ ਦੇਸੀ ਵੇਚਣ ਤੇ ਮੁਕੱਦਮਾ ਨੰਬਰ 98, ਅ/ਧ 61/1/14 ਆਬਕਾਰੀ ਐਕਟ ਤਹਿਤ ਦਰਜ ਕਰਕੇ 120 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਹੀਰ ਸੌਫੀ ਬਰਾਮਦ ਕੀਤੀ | ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ |

ਪਿਛਲੀ ਖ਼ਬਰ ਬਰਸਾਤ ਤੋਂ ਪਹਿਲਾਂ ਸਾਰੇ ਨਿਕਾਸੀ ਸਾਧਨਾਂ ਦੀ ਸਫ਼ਾਈ ਮੁਕੰਮਲ ਕੀਤੀ ਜਾਵੇ- ਰਾਜੇਸ਼ ਸ਼ਰਮਾ <br/> ਅਗਲੀ ਖ਼ਬਰ ਤੂਫ਼ਾਨ ਨਾਲ ਟੁੱਟੇ ਬਿਜਲੀ ਦੇ ਖੰਭਿਆਂ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।