ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਮਾਤਾ ਬੀਬੜੀਆਂ ਮਾਈਆਂ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਬੀਕਾ ਦੀ ਪ੍ਰਧਾਨਗੀ ਹੇਠ ਬੀਬੜੀਆਂ ਮਾਈਆਂ ਮੰਦਰ ਕੰਪਲੈਕਸ 'ਚ ਹੋਈ | ਮੀਟਿੰਗ 'ਚ ਮੰਦਰ ਦੇ ਸੁੰਦਰੀਕਰਨ ਲਈ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ | ਮੰਦਰ 'ਤੇ 3000 ਫੁੱਟ ਅਤੇ 1600 ਫੁੱਟ ਦੇ ਕਰੀਬ ਟੁਕੜੀ ਲੱਗਣੀ ਹੈ | ਮੀਟਿੰਗ 'ਚ ਚੇਅਰਮੈਨ ਹਰਿੰਦਰ ਦਾਸ ਤੋਤਾ, ਖ਼ਜ਼ਾਨਚੀ ਡਾ: ਅਨਿਲ ਗਰਗ, ਪ੍ਰਮੋਦ ਕੁਮਾਰ ਸਿੰਗਲਾ, ਗੁਰਵਿੰਦਰ ਸਿੰਘ ਨਾਮਧਾਰੀ, ਪ੍ਰੈਸ ਸਕੱਤਰ ਨਰਿੰਦਰ ਸਿੰਗਲਾ, ਮੀਤ ਪ੍ਰਧਾਨ ਬੀਰਬਲ ਮਿੱਤਲ, ਪਟਵਾਰੀ ਅਜੈਬ ਸਿੰਘ, ਪਟਵਾਰੀ ਕੁਲਦੀਪ ਸਿੰਘ, ਮੱਘਰ ਸਿੰਘ, ਰੂਪ ਸਿੰਘ ਆਦਿ ਸ਼ਾਮਲ ਹੋਏ | ਡਾ: ਅਨਿਲ ਗਰਗ ਨੇ ਦੱਸਿਆ ਕਿ ਪੱਥਰ ਅਤੇ ਟਾਈਲ ਲਾਉਣ 'ਤੇ 5 ਲੱਖ ਰੁਪਏ ਤੋਂ ਉੱਪਰ ਰਕਮ ਖ਼ਰਚ ਆਵੇਗੀ | ਜੋ ਕਿ ਨਿਰੋਲ ਦਾਨੀ ਸੱਜਣਾਂ ਵਲੋਂ ਦਿੱਤੀ ਜਾਣੀ ਹੈ | ਮੰਦਰ 'ਚ ਆਧੁਨਿਕ ਲਾਈਟਾਂ, ਸੀਲਿੰਗ ਨਾਲ ਨਵਾਂ ਰੂਪ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਜਲਦੀ ਹੀ ਮੰਦਰ 'ਚ ਵਧੀਆ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ |