08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਭਾਜਪਾ ਆਗੂਆਂ ਵਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤਣ ਦਾ ਦਾਅਵਾ

ਅਜੀਤ ਡੈਸਕ 20-06-2025
ਸੰਗਰੂਰ, 19 ਜੂਨ (ਧੀਰਜ ਪਸ਼ੌਰੀਆ)-ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਹ ਪ੍ਰਗਟਾਵਾ ਕਰਦਿਆਂ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਐਡਵੋਕੇਟ ਲਲਿਤ ਗਰਗ, ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਅਤੇ ਕਿਸਾਨ ਮੋਰਚੇ ਦੇ ਸੂਬਾਈ ਆਗੂ ਮਨਿੰਦਰ ਸਿੰਘ ਕਪਿਆਲ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਉਨ੍ਹਾਂ ਆਪਣਾ ਫ਼ੈਸਲਾ ਭਾਜਪਾ ਉਮੀਦਵਾਰ ਦੇ ਹੱਕ ਵਿਚ ਦਿੱਤਾ ਹੈ | ਭਾਜਪਾ ਆਗੂਆਂ ਨੇ ਹੋਰ ਕਿਹਾ ਕਿ 2027 ਵਿਚ ਪੰਜਾਬ ਵਿਚ ਸ਼ਾਨਦਾਰ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣੇਗੀ | ਡਬਲ ਇੰਜਣ ਵਾਲੀ ਇਹ ਸਰਕਾਰ ਹੀ ਸੂਬੇ ਨੂੰ ਮੁੜ ਲੀਹ 'ਤੇ ਲੈ ਕੇ ਆਵੇਗੀ ਅਤੇ ਪੰਜਾਬ ਵਾਸੀਆ ਦੇ ਸੁਪਨੇ ਪੂਰੇ ਕਰੇਗੀ |
ਪਿਛਲੀ ਖ਼ਬਰ ਨਹਿਰ ਵਿਚ ਪਿਆ ਵੱਡਾ ਪਾੜ, ਸੈਂਕੜੇ ਏਕੜ ਮੱਕੀ ਅਤੇ ਝੋਨਾ ਨਸ਼ਟ ਅਗਲੀ ਖ਼ਬਰ ਅਮਰਗੜ੍ਹ ਦੇ ਮਾਨਵੀ ਪਿੰਡ 'ਚ ਪੈਟਰੋਲ ਪੰਪ 'ਤੇ ਦਿਨ-ਦਿਹਾੜੇ ਸਨਸਨੀਖ਼ੇਜ਼ ਲੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।