13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਕਰਵਾਇਆ

ਅਜੀਤ ਡੈਸਕ 20-06-2025
ਸੰਗਰੂਰ, 19 ਜੂਨ (ਅਮਨਦੀਪ ਸਿੰਘ ਬਿੱਟਾ)-ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ, ਜੂਡੀਸਰੀ ਅਤੇ ਬੈਂਕਾਂ 'ਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਇੱਕ ਯਾਦਗਾਰੀ ਸਨਮਾਨ ਅਤੇ ਸਭਿਆਚਾਰਕ ਸਮਾਗਮ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਸੰਪੰਨ ਹੋਇਆ | ਇਸ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਜਨਰਲ ਸਕੱਤਰ ਅਤੇ ਸਾਬਕਾ ਬੈਂਕ ਅਧਿਕਾਰੀ ਜਗਜੀਤ ਸਿੰਘ ਜੱਸਲ ਵੱਲੋਂ ਸ਼ਿਰਕਤ ਕੀਤੀ ਗਈ | ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਅਤੇ ਸਾਬਕਾ ਡੀਨ ਕੁਰਕਸ਼ੇਤਰਾ ਯੂਨੀਵਰਸਿਟੀ ਵੱਲੋਂ ਕੀਤੀ ਗਈ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ, ਸਰਪ੍ਰਸਤ ਪ੍ਰੋ. ਸੁਰੇਸ਼ ਗੁਪਤਾ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਓ.ਪੀ. ਖਿੱਪਲ, ਜਸਵੀਰ ਸਿੰਘ ਖ਼ਾਲਸਾ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਵਿੱਤ ਸਕੱਤਰ ਸ਼ਕਤੀ ਮਿੱਤਲ, ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਨਕ ਰਾਜ ਜੋਸ਼ੀ, ਰਜਿੰਦਰ ਸਿੰਘ ਚੰਗਾਲ(ਤੱਗੜ), ਜਨਰਲ ਸਕੱਤਰ ਕੰਵਲਜੀਤ ਸਿੰਘ ਅਤੇ ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਰਨਲ ਤਿਲਕ ਰਾਜ ਸਤੀਜਾ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਸਾਬਕਾ ਬੈਂਕ ਅਧਿਕਾਰੀ ਵਿਪਨ ਮਲਿਕ, ਜਗਦੀਸ਼ ਕਾਲੜਾ, ਅਸ਼ੋਕ ਨਾਗਪਾਲ ਜੁਡੀਸ਼ਰੀ ਤੋਂ ਮੰਗਤ ਰਾਜ ਸਖੀਜਾ, ਮਦਨ ਗੋਪਾਲ ਅਤੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਜਨਰਲ ਸਕੱਤਰ ਅਵਿਨਾਸ਼ ਸ਼ਰਮਾ ਮੌਜੂਦ ਸਨ | ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਵਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਸਮਾਜ ਸੇਵਾ, ਲੋਕ ਭਲਾਈ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਹੈ | ਸ੍ਰ. ਜਗਜੀਤ ਸਿੰਘ ਜੱਸਲ ਜੋ ਕਿ ਇੱਕ ਬੈਂਕ ਅਧਿਕਾਰੀ ਦੇ ਤੌਰ ਤੇ ਸੇਵਾ ਮੁਕਤ ਹੋਏ ਨੌਕਰੀ ਦੌਰਾਨ ਆਲ ਇੰਡੀਆ ਪੱਧਰ ਤੇ ਬੈਂਕ ਅਧਿਕਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਰਹੇ ਅਤੇ ਬੈਂਕ ਮੁਲਾਜਮਾਂ ਦੀਆਂ ਮੰਗਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਵੀ ਕਰਦੇ ਰਹੇ ਅਤੇ ਹੁਣ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਜੋ ਬਜ਼ੁਰਗਾਂ ਅਤੇ ਲੋੜਵੰਦਾਂ ਦੀ ਭਲਾਈ ਨੂੰ ਸਮਰਪਿਤ ਹੈ ਦੇ ਜਨਰਲ ਸਕੱਤਰ ਹਨ | ਚੇਅਰਮੈਨ ਰਵਿੰਦਰ ਸਿੰਘ ਗੁੱਡੂ ਵੱਲੋਂ ਹਾਜ਼ਰੀਨ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਡਾ. ਨਰਵਿੰਦਰ ਕੌਸ਼ਲ ਨੇ ਕਿਹਾ ਕਿ ਬਜ਼ੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ ਅਤੇ ਇਨ੍ਹਾਂ ਕੋਲ ਬਹੁਤ ਵੱਡਾ ਸਰਮਾਇਆ ਸਾਂਭਿਆ ਹੁੰਦਾ ਹੈ | ਪ੍ਰੋ. ਸੁਰੇਸ਼ ਗੁਪਤਾ ਅਤੇ ਸ਼ਕਤੀ ਮਿੱਤਲ ਨੇ ਕਿਹਾ ਕਿ ਬਜ਼ੁਰਗਾਂ ਨੂੰ ਮਾਨ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ | ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਕੰਵਲਜੀਤ ਸਿੰਘ, ਵਿਪਨ ਮਲਿਕ, ਗੋਬਿੰਦਰ ਸ਼ਰਮਾ, ਬਾਪੂ ਰਾਮ ਸਰੂਪ ਅਲੀਸ਼ੇਰ, ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਬਜ਼ੁਰਗ ਘਰਾਂ ਦਾ ਉਹ ਰੋਸ਼ਨ ਮਿਨਾਰਾਂ ਹੁੰਦੇ ਹਨ ਜਿਹੜੇ ਸਾਨੂੰ ਜੀਵਨ ਦੀ ਰਾਹ ਤੇ ਤੁਰਨ ਦਾ ਰਸਤਾ ਦਿਖਾਉਂਦੇ ਹਨ | ਮੁੱਖ ਮਹਿਮਾਨ ਸ੍ਰ. ਜਗਜੀਤ ਸਿੰਘ ਜੱਸਲ ਨੇ ਕਿਹਾ ਕਿ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ | ਸਭਿਆਚਾਰਕ ਸਮਾਗਮ ਦੌਰਾਨ ਵਾਸਦੇਵ ਸ਼ਰਮਾ, ਮਹੇਸ਼ ਜੋਹਰ, ਗੋਬਿੰਦਰ ਸ਼ਰਮਾ, ਡਾ. ਸੁਰਿੰਦਰ ਸ਼ੋਰੀ, ਮੁਕੇਸ਼ ਕੁਮਾਰ ਹਾਕਮ ਸਿੰਘ ਵੈਦ, ਗਿਰਧਾਰੀ ਲਾਲ, ਰਕੇਸ਼ ਗੁਪਤਾ ਆਦਿ ਨੇ ਸਭਿਆਚਾਰਕ ਗੀਤਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਤੇ ਵੱਡੀ ਗਿਣਤੀ
ਪਿਛਲੀ ਖ਼ਬਰ ਬਸਪਾ ਵਲੋਂ ਮਹਾਂ ਰੈਲੀ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਧੀ ਦਰਜਨ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਡਾ. ਮਨਦੀਪ ਸਿੰਘ ਖ਼ੁਰਦ ਮਲੇਸ਼ੀਆ ਵਿਖੇ ਗਲੋਬਲ ਦਸਤਾਰ ਸੇਵਾ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।