ਸੰਦੌੜ, ਮਲੇਰਕੋਟਲਾ, 19 ਜੂਨ (ਜਸਵੀਰ ਸਿੰਘ ਜੱਸੀ, ਮਨਜਿੰਦਰ ਸਿੰਘ ਸਰੌਦ)-ਦਸਤਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਸਮੇਂ ਤਤਪਰ ਤੇ ਦਸਤਾਰ ਦਾ ਸੁਨੇਹਾ ਘਰ ਘਰ ਤੱਕ ਲਿਜਾਉਣ ਲਈ ਇੰਟਰਨੈਸ਼ਨਲ ਪੱਧਰ ਤੇ ਯਤਨਸ਼ੀਲ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ.ਮਨਦੀਪ ਸਿੰਘ ਖ਼ੁਰਦ ਜੋ ਕਿ ਦਸਤਾਰ ਦੇ ਪ੍ਰਚਾਰ ਲਈ 5 ਦਿਨਾਂ ਮਲੇਸ਼ੀਆ ਫੇਰੀ ਦੌਰਾਨ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਸ਼ਾਨ ਵਧਾਉਣ ਲਈ ਸੇਵਾਵਾਂ ਕਰ ਇੰਟਰਨੈਸ਼ਨਲ ਰਜਿਸਟਰ ਸੰਸਥਾ ਨੈੱਟਵਰਕ ਅÏਫ ਸਿੱਖ ਇੰਟਰਨੈਸ਼ਨਲ ਲਿਮਟਿਡ ਮਲੇਸ਼ੀਆ ਵੱਲੋਂ ਡਾ.ਮਨਦੀਪ ਸਿੰਘ ਖ਼ੁਰਦ ਨੂੰ ਗਲੋਬਲ ਦਸਤਾਰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੈੱਟਵਰਕ ਅÏਫ ਸਿੱਖ ਇੰਟਰਨੈਸ਼ਨਲ ਲਿਮਟਿਡ ਮਲੇਸ਼ੀਆ ਦੇ ਪ੍ਰਧਾਨ ਮੋਹਨ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਵਿਸ਼ਵ ਪੱਧਰ ਤੇ ਆਪਣਾ ਬਿਜ਼ਨਸ ਕਰ ਰਹੇ ਅਤੇ ਸਿੱਖੀ ਲਈ ਕਾਰਜ ਕਰ ਰਹੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਂਦਾ ਹੈ ਜਿਸ ਲੜੀ ਤਹਿਤ ਅੱਜ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ.ਮਨਦੀਪ ਸਿੰਘ ਖ਼ੁਰਦ ਨੂੰ ਗਲੋਬਲ ਦਸਤਾਰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਟੀਮ ਵਿਚ ਆਏਾ ਮਲੇਸ਼ੀਆ ਇੰਚਾਰਜ ਸਰਬਜੀਤ ਸਿੰਘ ਐਨੋ, ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ੍ਹ ਹਰਪ੍ਰੀਤ ਸਿੰਘ ਚੀਮਾਂ, ਧਰਮਪ੍ਰੀਤ ਸਿੰਘ ਦੁੱਲਮਾ ਹੁਣਾ ਨੂੰ ਪ੍ਰਸੰਸਾ ਪੱਤਰ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਡਾ.ਮਨਦੀਪ ਸਿੰਘ ਖ਼ੁਰਦ ਨੇ ਕਿਹਾ ਕਿ ਦਸਤਾਰ ਖੇਤਰ ਵਿਚ ਲਗਾਤਾਰ ਸੇਵਾਵਾਂ ਨਿਭਾਉਣ ਲਈ ਮਿਲ ਰਹੇ ਸਤਿਕਾਰ ਕਰ ਕੇ ਸਾਡੀ ਸੰਸਥਾ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਰਹੀ ਹੈ |