ਧੂਰੀ, 20 ਜੂਨ (ਲਖਵੀਰ ਸਿੰਘ ਧਾਂਦਰਾ)-ਧੂਰੀ ਹਲਕੇ ਦੇ ਉੱਘੇ ਸਮਾਜ ਸੇਵੀ ਅਤੇ ਯੂਥ ਆਗੂ ਮਨਪ੍ਰੀਤ ਸ਼ਰਮਾ ਰਿੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਏ ਯੁਵਕ ਸੇਵਾਵਾਂ ਕਲੱਬ ਜਹਾਂਗੀਰ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ | ਜਿਸ ਵਿਚ ਦਵਿੰਦਰ ਸਿੰਘ ਗਿੰਦੀ ਨੂੰ ਪ੍ਰਧਾਨ, ਨਤੀਸ ਕੁਮਾਰ ਜੁਗਨੂੰ ਨੂੰ ਜਨਰਲ ਸੈਕਟਰੀ ਅਤੇ ਲਵਪ੍ਰੀਤ ਲਾਲੀ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬਾਕੀ ਅਹੁਦੇਦਾਰ ਵਿੱਚ ਜਸਕਰਨ ਸਿੰਘ, ਗੁਰਧਿਆਨ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਅਰਸਦੀਪ ਸਿੰਘ, ਵਰਿੰਦਰ ਸਿੰਘ, ਹਰਜੀਤ ਬਰਾੜ, ਯਾਦਵਿੰਦਰ ਸਿੰਘ, ਬਹਾਦੁਰ ਸਿੰਘ ਸਾਰੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਅਤੇ ਸੋਸ਼ਲ ਮੀਡੀਆ ਇੰਚਾਰਜ ਲਖਵਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਪਰਗਟ ਸਿੰਘ ਨਿੱਕਾ ਨੂੰ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸਰਪ੍ਰਸਤ ਸੁਰਜੀਤ ਗਿੱਲ, ਨਿਰਭੈ ਸਿੰਘ, ਗੁਰਦੀਪ ਬੱਬੂ, ਜਰਨੈਲ ਸਿੰਘ ਜੈਲ ਬਣੇ ਹਨ ਅਤੇ ਸਲਾਹਕਾਰ ਅਮਰੀਕ ਸਿੰਘ, ਗੀਤਕਾਰ ਬਿੱਲ ਜਹਾਂਗੀਰ, ਲਖਵੀਰ ਲੱਖਾ, ਗੁਰਜੰਟ ਢਿੱਲੋਂ ਬਣੇ ਹਨ, ਬਾਕੀ ਨੌਜਵਾਨਾਂ ਨੂੰ ਮੈਂਬਰ ਬਣਾਏ ਗਏ ਹਨ ਕਾਨੂੰਨੀ ਸਲਾਹਕਾਰ ਐਡਵੋਕੇਟ ਰਮਨਦੀਪ ਸਿੰਘ ਨੂੰ ਬਣਾਇਆ ਗਿਆ ਹੈ |