27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਬਲਾਕ ਸ਼ਹਿਣਾ ਦੇ ਪਿੰਡਾਂ ਵਿਚ ਪੰਚਾਇਤੀ ਜ਼ਮੀਨ 'ਤੇ ਕਾਬਜ਼ ਲੋਕਾਂ ਨੂੰ ਕੱਢੇ ਗਏ ਨੋਟਿਸ <br/>

ਅਜੀਤ ਡੈਸਕ 21-06-2025
ਸ਼ਹਿਣਾ, 20 ਜੂਨ (ਸੁਰੇਸ਼ ਗੋਗੀ)-ਪਿਛਲੇ ਕਈ ਦਿਨਾਂ ਤੋਂ ਬਲਾਕ ਦੇ ਕਈ ਪਿੰਡਾਂ ਵਿਚ ਪੰਚਾਇਤੀ ਜ਼ਮੀਨਾਂ 'ਤੇ ਕਾਬਜ਼ ਲੋਕਾਂ ਨੂੰ ਨੋਟਿਸ ਕੱਢੇ ਜਾ ਰਹੇ ਹਨ ਅਤੇ ਕਈ ਏਕੜ ਜ਼ਮੀਨ ਪੰਚਾਇਤੀ ਵਿਭਾਗ ਵਲੋਂ ਪੰਚਾਇਤਾਂ ਨੂੰ ਵਾਪਸ ਦਿਵਾਈ ਗਈ | ਜ਼ਿਕਰਯੋਗ ਹੈ ਕਿ ਸਭ ਤੋਂ ਵੱਧ ਪੰਚਾਇਤੀ ਜ਼ਮੀਨ 'ਤੇ ਕਾਬਜ਼ ਪਿੰਡ ਭੋਤਨਾ ਦੇ ਲੋਕਾਂ ਨੂੰ ਨੋਟਿਸ ਕੱਢੇ ਗਏ ਹਨ | ਜਿਵੇਂ ਕਿ ਪਿੰਡ ਟੱਲੇਵਾਲ ਦੇ 5, ਤਾਜੋਕੇ 6, ਜੰਗੀਆਣਾ 7, ਬੁਰਜ 3 ਅਤੇ ਭੋਤਨਾ ਦੇ 61 ਲੋਕਾਂ ਨੂੰ ਜ਼ਮੀਨ 'ਤੇ ਕਾਬਜ਼ ਹੋਣ ਦੇ ਨੋਟਿਸ ਕੱਢੇ ਗਏ ਹਨ | ਨੋਟਿਸ ਦਾ ਅਸਰ ਹੰੁਦਿਆਂ ਹੀ ਕਈ ਲੋਕਾਂ ਵਲੋਂ ਆਪਣੇ ਆਪ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਹਟਾ ਲਏ ਗਏ ਹਨ | ਸ਼ਹਿਣਾ ਵਿਖੇ ਹੀ ਲਗਪਗ 11 ਏਕੜ ਜ਼ਮੀਨ ਪੰਚਾਇਤੀ ਵਿਭਾਗ ਨੇ ਨਜਾਇਜ਼ ਕਬਜ਼ੇ ਹਟਾ ਕੇ ਆਪਣੇ ਕਬਜ਼ੇ ਵਿਚ ਲਈ ਹੈ | ਇਸੇ ਤਰ੍ਹਾਂ ਪਿੰਡ ਚੀਮਾ, ਅਲਕੜਾ, ਤਾਜੋਕੇ ਅਤੇ ਹੋਰ ਪਿੰਡਾਂ ਵਿਚ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਚੱਲ ਰਿਹਾ ਹੈ | ਜ਼ਿਕਰਯੋਗ ਹੈ ਕਿ ਕਈ ਪਿੰਡਾਂ ਵਿਚ ਪੰਚਾਇਤੀ ਸ਼ਾਮਲਾਟ ਜ਼ਮੀਨ ਵੱਡੀ ਪੱਧਰ 'ਤੇ ਕਬਜ਼ੇ ਕਰ ਕੇ ਰਿਹਾਇਸ਼ੀ ਮਕਾਨ ਬਣਾਏ ਹੋਏ ਹਨ ਅਤੇ ਉਕਤ ਪਿੰਡਾਂ ਵਿਚ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਵੱਡੇ ਪੱਧਰ 'ਤੇ ਹੋਣ ਦੀ ਸੰਭਾਵਨਾ ਹੈ | ਸੂਬਾ ਸਰਕਾਰ ਵਲੋਂ ਨਜਾਇਜ਼ ਕਬਜ਼ੇ ਹਟਾਉਣ ਦੀ ਵਿੱਢੀ ਮੁਹਿੰਮ ਦਾ ਲੋਕਾਂ ਵਲੋਂ ਜਿੱਥੇ ਸਵਾਗਤ ਕੀਤਾ ਜਾ ਰਿਹਾ ਹੈ, ੳੱੁਥੇ ਨਜਾਇਜ਼ ਕਬਜਾਕਾਰ ਲੋਕਾਂ ਨੂੰ ਸ਼ਾਮਲਾਟ ਥਾਂ 'ਤੇ ਪਾਈਆਂ ਕੋਠੀਆਂ ਢਹਿਣ ਦਾ ਡਰ ਸਤਾ ਰਿਹਾ ਹੈ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਵਦੀਪ ਸਿੰਘ ਮਾਨ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਹਟਾਉਣ ਉਪਰੰਤ ਪੰਚਾਇਤਾਂ ਦੀ ਆਮਦਨ ਵਧਾਉਣ ਦਾ ਜੋ ਸਰਕਾਰ ਨੇ ਵੱਡਾ ਕਦਮ ਚੱੁਕਿਆ ਹੈ, ਉਸ ਉਪਰੰਤ ਪਿੰਡਾਂ ਨੇੜਲੇ ਛੱਪੜਾਂ ਅਤੇ ਹੋਰ ਸ਼ਾਮਲਾਟ ਥਾਵਾਂ ਜਦ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਹੋਵੇਗੀ, ਉਸ ਨਾਲ ਪਿੰਡਾਂ ਦੀ ਕਾਇਆ ਕਲਪ ਹੋ ਜਾਵੇਗੀ |

ਪਿਛਲੀ ਖ਼ਬਰ ਗਤਕਾ ਦਿਵਸ ਤੇ ਮਾਨ ਮਸਤੂਆਣਾ ਸਾਹਿਬ ਵਿਖੇ ਪਹੁੰਚਣਗੇ-ਜਥੇਦਾਰ ਰਾਮਪੁਰਾ <br/> ਅਗਲੀ ਖ਼ਬਰ ਯੁਵਕ ਸੇਵਾਵਾਂ ਕਲੱਬ ਜਹਾਂਗੀਰ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।