ਭਵਾਨੀਗੜ੍ਹ, 20 ਜੂਨ (ਲਖਵਿੰਦਰ ਪਾਲ ਗਰਗ)-ਸੰਤ ਅਤਰ ਸਿੰਘ ਦੇ ਅਸਥਾਨ ਮਸਤੂਆਣਾ ਸਾਹਿਬ ਵਿਖੇ 21 ਜੂਨ ਨੂੰ ਗਤਕਾ ਦਿਵਸ ਮੌਕੇ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚਣਗੇ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਸਰਕਾਰ ਨੇ ਆਰ.ਐੱਸ.ਐੱਸ ਦੀਆਂ ਗੰਦੀਆਂ ਨੀਤੀਆਂ ਨੂੰ ਦੇਸ਼ ਵਿਚ ਲਾਗੂ ਕਰਨ ਲਈ ਕੋਝੀਆਂ ਹਰਕਤਾਂ ਕਰਕੇ 21 ਜੂਨ ਦਾ ਯੋਗਾ ਦਿਵਸ ਮੁਕੱਰਰ ਕੀਤਾ ਹੈ, ਉਸੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੌਮ ਦੀ ਵਿਰਾਸਤੀ ਖੇਡ ਗਤਕਾ ਦਿਵਸ ਮਨਾਉਣ ਦਾ ਸੁਨੇਹਾ ਦਿੱਤਾ ਹੋਇਆ ਹੈ | ਜਿਸ ਲਈ ਸਿਮਰਨਜੀਤ ਸਿੰਘ ਮਾਨ 21 ਜੂਨ ਨੂੰ ਮਸਤੂਆਣਾ ਸਾਹਿਬ ਵਿਖੇ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਸਮੇਂ ਦੇ ਹਾਕਮ ਜੇ ਗੁਰੂ ਪਾਤਿਸ਼ਾਹ ਦੇ ਸਿਧਾਂਤ ਅਤੇ ਅਕਾਲ ਪੁਰਖ ਦੇ ਸੱਚੇ ਮਾਰਗ ਤੇ ਚੱਲਣ ਦਾ ਯਤਨ ਕਰਦੇ ਤਾਂ ਸਾਨੂੰ ਵਿਰਾਸਤ ਵਿਚ ਮਿਲੀਆਂ ਖੇਡਾਂ ਨੂੰ ਇਨ-ਬਿਨ ਲਾਗੂ ਹੁੰਦੀਆਂ ਤਾਂ ਨਾ ਅੱਜ ਬੇਰੁਜ਼ਗਾਰੀ ਹੁੰਦੀ, ਨਾ ਭਿ੍ਸ਼ਟਾਚਾਰ ਹੁੰਦਾ, ਨਾ ਕਿ੍ਮੀਨਲ ਲੋਕ ਪੈਦਾ ਹੁੰਦੇ, ਨਾ ਨਸ਼ਿਆਂ ਨਾਲ ਨੌਜਵਾਨੀ ਮਰਦੀ, ਨਾ ਵੋਟਾਂ ਲੈਣ ਲਈ ਲਾਲਚ ਦੇਣੇ ਪੈਂਦੇ, ਨਾ ਲੋਕ ਅਤੇ ਦੇਸ਼ ਕਰਜ਼ਾਈ ਹੁੰਦੇ, ਨਾ ਕੋਈ ਬਿਮਾਰੀ ਹੁੰਦੀ ਸਾਰੇ ਤੰਦਰੁਸਤ ਰਹਿ ਕੇ ਲੋਕ ਆਪਣੀ ਗ਼ੈਰਤ ਤੇ ਇੱਜ਼ਤ ਦੀ ਪਹਿਰੇਦਾਰੀ ਕਰਦੇ, ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਖ਼ਤਮ ਨਾ ਹੁੰਦੀ | ਉਨ੍ਹਾਂ 21 ਜੂਨ ਨੂੰ ਗਤਕਾ ਦਿਵਸ ਮਨਾਉਣ ਲਈ ਸਾਰੇ ਹਲਕੇ ਦੇ ਲੋਕਾਂ ਨੂੰ ਸ੍ਰੀ ਮਸਤੂਆਣਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਸਤਨਾਮ ਸਿੰਘ ਰਤੋਕੇ, ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਕਾਲਾਬੂਲਾ, ਪ੍ਰਗਟ ਸਿੰਘ ਗਾਗਾ, ਜ਼ਿਲ੍ਹਾ ਪੈੱ੍ਰਸ ਸਕੱਤਰ ਸੁਖਵਿੰਦਰ ਸਿੰਘ ਬਲਿਆਲ, ਸ਼ਹਿਰੀ ਪ੍ਰਧਾਨ ਸੰਗਰੂਰ ਸੁਖਵਿੰਦਰ ਸਿੰਘ, ਜ਼ਿਲ੍ਹਾ ਜਰਨਲ ਸਕੱਤਰ ਕੁਲਵੰਤ ਸਿੰਘ ਲੱਡੀ, ਅਮਰਜੀਤ ਸਿੰਘ ਬਾਦਸ਼ਾਹਪੁਰ, ਦਫ਼ਤਰ ਸਕੱਤਰ ਸਤਿਗੁਰ ਸਿੰਘ ਦੁੱਗਾਂ, ਦਲੀਪ ਸਿੰਘ ਅਕਬਰਪੁਰ, ਗੁਰਦਰਸ਼ਨ ਸਿੰਘ ਬਾਲਦ ਖ਼ੁਰਦ, ਜਸਵਿੰਦਰ ਸਿੰਘ ਬੀਂਬੜ, ਸਾਧੂ ਸਿੰਘ ਪੇਂਧਨੀ ਅਤੇ ਜ਼ਿਲ੍ਹਾ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਬਲਜੀਤ ਕੌਰ ਜਖੇਪਲ, ਇਸਤਰੀ ਵਿੰਗ ਪਾਰਲੀਮੈਂਟ ਇੰਚਾਰਜ ਬੀਬੀ ਹਰਪਾਲ ਕੌਰ ਮੌਜੂਦ ਸਨ |