27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸਫ਼ਾਈ ਯੂਨੀਅਨ ਦੇ ਦੀਪਕ ਬੱਗਨ ਸਰਬਸੰਮਤੀ ਨਾਲ ਪ੍ਰਧਾਨ ਚੁਣੇ <br/>

ਅਜੀਤ ਡੈਸਕ 21-06-2025
ਮਲੇਰਕੋਟਲਾ, 20 ਜੂਨ (ਮੁਹੰਮਦ ਹਨੀਫ਼ ਥਿੰਦ)-ਸਫ਼ਾਈ ਸੇਵਕ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ ਦੀਪਕ ਬੱਗਨ ਨੂੰ 5 ਸਾਲ ਲਈ ਪ੍ਰਧਾਨ ਚੁਣਿਆ ਗਿਆ ਅਤੇ ਇਸ ਮੌਕੇ ਯੂਨੀਅਨ ਵਲੋਂ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਸਬੰਧੀ ਅਤੇ 100 ਸਫ਼ਾਈ ਕਰਮਚਾਰੀਆਂ ਦੀ ਆਊਟਸੋਰਸ ਦੀ ਨਵੀਂ ਭਰਤੀ, 20 ਸੀਵਰਮੈਨ ਆਊਟ ਸੋਰਸ ਦੀ ਭਰਤੀ ਸਬੰਧੀ ਮੰਗ ਪੱਤਰ ਸੌਂਪਿਆ ਗਿਆ | ਵਿਧਾਇਕ ਨੇ ਯੂਨੀਅਨ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵਲੋਂ ਸਫ਼ਾਈ ਯੂਨੀਅਨ ਦੇ ਦਫ਼ਤਰ ਦਾ ਫੀਤਾ ਕੱਟ ਕੇ ਰਸਮੀ ਤੌਰ 'ਤੇ ਉਦਘਾਟਨ ਵੀ ਕੀਤਾ ਗਿਆ | ਇਸ ਦੌਰਾਨ ਅਸ਼ਰਫ਼ ਅਬਦੁੱਲਾ ਪ੍ਰਧਾਨ, ਕੌਂਸਲਰ ਅਜੇ ਕੁਮਾਰ ਅੱਜੂ, ਵਿੱਕੀ ਟਾਂਕ, ਰਜਤ ਕਲਿਆਣ ਵੀ ਮੌਜੂਦ ਰਹੇ | ਬਾਦਲ ਕਲਿਆਣ ਸੀਨੀਅਰ ਮੀਤ ਪ੍ਰਧਾਨ, ਪਿ੍ੰਸ ਬੱਗਨ ਮੀਤ ਪ੍ਰਧਾਨ, ਜਨਰਲ ਸਕੱਤਰ ਕੁਲਦੀਪ ਕੁਮਾਰ, ਅਸ਼ੋਕ ਕੁਮਾਰ ਸਰਪ੍ਰਸਤ, ਪਵਨ ਕੁਮਾਰ ਚੇਅਰਮੈਨ, ਅਮਿਤ ਟਾਂਕ ਵਾਈਸ ਚੇਅਰਮੈਨ, ਬੰਟੀ ਟਾਂਕ ਖ਼ਜ਼ਾਨਚੀ, ਪ੍ਰੇਮ ਟਾਂਕ ਸਲਾਹਕਾਰ, ਰਵਿੰਦਰ ਕੁਮਾਰ ਸਕੱਤਰ, ਰਿਸ਼ੀ ਮੱਟੂ, ਬੱਬਲੂ ਬੱਗਨ, ਸੁਸ਼ੀਲ ਕੁਮਾਰ, ਵਿਕਰਮ ਬੱਗਨ, ਅਜੇ ਟਾਂਕ, ਰਾਜੂ ਮੱਟੂ ਨੂੰ ਯੂਨੀਅਨ ਦੇ ਮੈਂਬਰਾਂ ਵਜੋਂ ਚੁਣਿਆ ਗਿਆ |

ਪਿਛਲੀ ਖ਼ਬਰ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦਾ ਬੀ.ਏ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਗਤਕਾ ਦਿਵਸ ਤੇ ਮਾਨ ਮਸਤੂਆਣਾ ਸਾਹਿਬ ਵਿਖੇ ਪਹੁੰਚਣਗੇ-ਜਥੇਦਾਰ ਰਾਮਪੁਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।