ਅਮਰਗੜ੍ਹ, 20 ਜੂਨ (ਜਤਿੰਦਰ ਮੰਨਵੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਬੀ.ਏ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਨਤੀਜਿਆਂ 'ਚ ਮੱਲ੍ਹਾਂ ਮਾਰਦਿਆਂ ਸੰਸਥਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਵਿਦਿਆਰਥਣ ਸਹਿਜਪ੍ਰੀਤ ਕੌਰ ਟਿਵਾਣਾ ਨੇ 81 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਹਰਸ਼ਦੀਪ ਕੌਰ ਸਿਰਥਲਾ ਨੇ 80 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਆਸਮਾ ਸ਼ਰਮਾ ਵਾਸੀ ਜੱਬੋਮਾਜਰਾ 79 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਦੇ ਸਰਪ੍ਰਸਤ ਅਤੇ ਮੁੱਖ ਸੰਚਾਲਕ ਡਾ. ਪਰਮਿੰਦਰ ਕੌਰ ਮੰਡੇਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਅਧਿਆਪਕਾਂ ਦੀ ਸੂਝ-ਬੂਝ ਵਾਲੀ ਅਗਵਾਈ ਸਦਕਾ ਵਿਦਿਆਰਥੀਆਂ ਨੇ ਸੌ ਫ਼ੀਸਦੀ ਨਤੀਜੇ ਦੀ ਸਫਲਤਾ ਹਾਸਲ ਕਰਕੇ ਨਾ ਸਿਰਫ਼ ਆਪਣੇ ਮਾਪਿਆਂ ਅਤੇ ਸੰਸਥਾ ਦਾ ਮਾਣ ਵਧਾਇਆ, ਸਗੋਂ ਵਿੱਦਿਅਕ ਖੇਤਰ ਵਿਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ | ਪਿ੍ੰਸੀਪਲ ਡਾ. ਜਗਦੀਪ ਕੌਰ ਅਹੂਜਾ, ਉਪ ਪਿ੍ੰਸੀਪਲ ਮੁਹੰਮਦ ਹਲੀਮ ਸਿਆਮਾ, ਕੋਆਰਡੀਨੇਟਰ ਡਾ. ਰਾਜੂ ਰੋਸ਼ਾ, ਪ੍ਰੋਫੈਸਰ ਇਕਬਾਲ ਸਿੰਘ, ਪ੍ਰੋ. ਗੁਲਸ਼ਾਨਾ ਅਤੇ ਕਾਲਜ ਸਟਾਫ਼ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਫਲਤਾ ਸੰਸਥਾ ਦੇ ਉੱਚ ਵਿੱਦਿਅਕ ਮਿਆਰ ਅਤੇ ਵਿਦਿਆਰਥੀਆਂ ਦੀ ਅਟੁੱਟ ਲਗਨ ਦਾ ਪ੍ਰਤੀਕ ਹੈ |