27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਗਰ ਕੌਂਸਲ ਮੀਤ ਪ੍ਰਧਾਨ ਦੀ ਚੋਣ 23 ਨੂੰ <br/>

ਅਜੀਤ ਡੈਸਕ 21-06-2025
ਅਹਿਮਦਗੜ੍ਹ, 20 ਜੂਨ (ਰਵਿੰਦਰ ਪੂਰੀ)-ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਅਹਿਮਦਗੜ੍ਹ ਦੇ ਮੀਤ ਪ੍ਰਧਾਨ ਦੇ ਖ਼ਾਲੀ ਪਦ ਨੂੰ ਭਰਨ ਲਈ ਹੁਣ 23 ਜੂਨ ਨੂੰ ਮੀਟਿੰਗ ਰੱਖ ਦਿੱਤੀ ਗਈ ਹੈ | ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਕੱਢੀ ਗਈ ਮੀਟਿੰਗ ਦਫ਼ਤਰ ਨਗਰ ਕੌਂਸਲ ਵਿਖੇ 23 ਜੂਨ ਨੂੰ ਹੋਵੇਗੀ | ਮੀਟਿੰਗ ਸਬੰਧੀ ਅੱਜ ਏ.ਡੀ.ਸੀ. ਮਲੇਰਕੋਟਲਾ ਸੁਖਪ੍ਰੀਤ ਸਿੰਘ ਸਿੱਧੂ, ਐੱਸ.ਪੀ. ਰਾਜਨ ਸ਼ਰਮਾ, ਐੱਸ.ਡੀ.ਐਮ. ਗੁਰਮੀਤ ਕੁਮਾਰ, ਈ.ਓ. ਵਿਕਾਸ ਉੱਪਲ ਆਦਿ ਨੇ ਨਗਰ ਕੌਂਸਲ ਦਫ਼ਤਰ ਆ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ. ਸਿੱਧੂ ਨੇ ਸਪਸ਼ਟ ਕੀਤਾ ਕਿ 23 ਜੂਨ ਨੂੰ ਸਿਰਫ਼ ਮੀਤ ਪ੍ਰਧਾਨ ਦੀ ਚੋਣ ਹੋਵੇਗੀ | ਉਨ੍ਹਾਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਸਬੰਧੀ ਦੱਸਿਆ ਕਿ ਨਗਰ ਕੌਂਸਲ ਦੇ ਬਾਇ-ਲਾਅਜ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਦਾ ਕੋਈ ਅਹੁਦਾ ਨਹੀਂ ਹੈ | ਇਸ ਲਈ ਸਿਰਫ਼ ਮੀਤ ਪ੍ਰਧਾਨ ਹੀ ਚੁਣਿਆ ਜਾਵੇਗਾ | ਜ਼ਿਕਰਯੋਗ ਹੈ ਮੀਤ ਪ੍ਰਧਾਨ ਬਣਨ ਦੀ ਦੌੜ' ਚ ਲੰਬੇ ਸਮੇਂ ਤੋਂ ਕਈ ਕੌਂਸਲਰ ਭੱਜ-ਦੌੜ ਕਰਦੇ ਆ ਰਹੇ ਹਨ ਜਿਨ੍ਹਾਂ ਵਿਚੋਂ ਜਗਵੰਤ ਸਿੰਘ ਜੱਗੀ ਕੌਂਸਲਰ ਦਾ ਨਾਮ ਸਭ ਤੋ ਉੱਪਰ ਹੈ ਜਿਨ੍ਹਾਂ ਨੂੰ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਸਮਰਥਨ ਹੈ ਜਿਸ ਤੋਂ ਸਾਫ਼ ਹੀ ਲੱਗਦਾ ਹੈ ਕਿ ਜਗਵੰਤ ਸਿੰਘ ਜੱਗੀ ਸਰਬ ਸੰਮਤੀ ਨਾਲ ਮੀਤ ਪ੍ਰਧਾਨ ਚੁਣੇ ਜਾਣਗੇ |

ਪਿਛਲੀ ਖ਼ਬਰ ਐਕਸਾਈਜ਼ ਵਿਭਾਗ ਵਲੋਂ ਪੁਲਿਸ ਨਾਲ ਇੰਦਰਾ ਬਸਤੀ ਵਿਚ ਨਾਜਾਇਜ਼ ਸ਼ਰਾਬ ਅਤੇ ਬਾਹਰਲੇ ਰਾਜਾਂ 'ਚੋ ਆਈ ਸ਼ਰਾਬ ਨੂੰ ਲੈ ਕੇ ਚ... ਅਗਲੀ ਖ਼ਬਰ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦਾ ਬੀ.ਏ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।