25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਦੇਰ ਰਾਤ ਅਣਪਛਾਤੇ ਵਿਅਕਤੀ ਨੇ ਏ.ਟੀ.ਐਮ ਅਤੇ ਇਮੀਗ੍ਰੇਸ਼ਨ ਕੇਂਦਰ ਵਿਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼

ਅਜੀਤ ਡੈਸਕ 23-06-2025

ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਵਿਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਏ.ਟੀ.ਐਮ ਅਤੇ ਇਮੀਗ੍ਰੇਸ਼ਨ ਸੈਂਟਰ ਵਿਚ ਚੋਰੀ ਕੀਤੇ ਜਾਣ ਦੀ ਕੋਸ਼ਿਸ਼ ਸਾਹਮਣੇ ਆਈ ਹੈ | ਇਸ ਮਾਮਲੇ ਨੂੰ ਲੈ ਕੇ ਥਾਣਾ ਸਿਟੀ-1 ਵਿਚ ਮੁਕੱਦਮਾ ਵੀ ਦਰਜ ਕੀਤਾ ਗਈਆਂ ਹੈ | ਪਹਿਲੀ ਘਟਨਾ ਗਊਸ਼ਾਲਾ ਰੋਡ ਸੰਗਰੂਰ ਵਿਖੇ ਇੱਕ ਏ.ਟੀ.ਐਮ ਲੁੱਟਣ ਦੀ ਸਾਹਮਣੇ ਆਈ ਹੈ | ਐੱਸ.ਐੱਚ.ਓ ਸਿਟੀ-1 ਅਵਤਾਰ ਸਿੰਘ ਨੇ ਦੱਸਿਆ ਕਿ ਬੈਂਕ ਆਫ਼ ਮਹਾਰਾਸ਼ਟਰ ਦੇ ਬ੍ਰਾਚ ਮੈਨੇਜਰ ਅਰੁਣ ਸ਼ਰਮਾ ਜਿੰਨਾ ਦੇ ਬਿਆਨ ਉੱਤੇ ਏ.ਟੀ.ਐਮ ਤੋੜਨ ਦੀ ਕੋਸ਼ਿਸ਼ ਕੀਤੇ ਜਾਣ ਸਬੰਧੀ ਮਾਮਲਾ ਦਰਜ ਹੋਇਆ ਹੈ, ਅਨੁਸਾਰ ਦੇਰ ਰਾਤ 1.20 ਵਜੇ ਬੈਂਕ.ਐਂਡ ਸੁਰੱਖਿਆ ਸਿਸਟਮ ਰਾਹੀ ਪਤਾ ਲੱਗਿਆ ਕਿ ਇੱਕ ਅਣਪਛਾਤਾ ਵਿਅਕਤੀ ਏ.ਟੀ.ਐਮ ਕੈਬਿਨ ਵਿਚ ਦਾਖਲ ਹੋਇਆ ਹੈ ਅਤੇ ਏ.ਟੀ.ਐਮ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ | ਬੈਂਕ ਅਧਿਕਾਰੀ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਅਤੇ ਆਪ ਵੀ ਏ.ਟੀ.ਐਮ ਵਾਲੀ ਥਾਂ ਪੁੱਜੇ ਗਏ | ਮੈਨੇਜਰ ਅਨੁਸਾਰ ਕੋਈ ਨਕਦੀ ਚੋਰੀ ਨਹੀ ਹੋਈ ਸੀ ਪਰ ਏ.ਟੀ.ਐਮ ਮਸ਼ੀਨ ਅਤੇ ਫ਼ਰਸ਼ ਨੂੰ ਨੁਕਸਾਨ ਪੁੱਜਿਆ ਸੀ | ਬੈਂਕ ਨੇ ਜਦ ਸੀ.ਟੀ.ਵੀ ਤੋ ਦਿ੍ਸ਼ ਦੇਖੇ ਤਾਂ ਪਤਾ ਲੱਗਿਆ ਕਿ ਇੱਕ ਵਿਅਕਤੀ ਮੂੰਹ ਉੱਤੇ ਮਾਸਕ ਪਾ ਕੇ ਮੋਢੇ ਉੱਤੇ ਬੈਗ ਲੈ ਕੇ ਏ.ਟੀ.ਐਮ ਵਿਚ ਆਇਆ | ਵੀਡੀਉ ਫੁਟੇਜ ਅਨੁਸਾਰ ਬੈਂਕ ਅਧਿਕਾਰੀ ਨੇ ਦੱਸਿਆ ਕਿ ਉਸ ਦਾ ਇਰਾਦਾ ਲੁੱਟਣ ਦਾ ਸੀ | ਅੰਦਰ ਦਾਖਲ ਹੋ ਕੇ ਉਸ ਨੇ ਆਪਣੇ ਕੋਲ ਮੌਜੂਦ ਹਥੋਕੇ ਅਤੇ ਹੋਰ ਸੰਦਾਂ ਦੀ ਵਰਤੋਂ ਕਰਕੇ ਏ.ਟੀ.ਐਮ ਤੋੜਣਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਬੈਂਕ ਦੇ ਏ.ਟੀ.ਐਮ ਦਾ ਹੂਟਰ ਚੱਲ ਪਿਆ | ਅਲਾਰਮ ਸੁਣ ਕੇ ਲੁਟੇਰਾ ਭੱਜ ਗਿਆ | ਬੈਂਕ ਅਧਿਕਾਰੀ ਦੇ ਬਿਆਨਾ ਉੱਤੇ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ | ਐੱਸ.ਐੱਚ.ਓ ਸਿਟੀ-1 ਅਵਤਾਰ ਸਿੰਘ ਨੇ ਦੱਸਿਆ ਕਿ ਅਣਪਛਾਤਾ ਵਿਅਕਤੀ ਜੋ ਵੀ ਹੈ ਜਲਦ ਪੁਲਿਸ ਦੇ ਕਾਬੂ ਆ ਜਾਵੇਗਾ |
ਇਮੀਗ੍ਰੇਸ਼ਨ ਕੇਂਦਰ ਵਿਚ ਦੂਜੀ ਵਾਰ ਮੁੜ ਚੋਰੀ ਦੀ ਕੀਤੀ ਕੋਸ਼ਿਸ਼

ਸੰਗਰੂਰ, ਇਸ ਤਰ੍ਹਾਂ ਦੂਜੀ ਚੋਰੀ ਦੀ ਘਟਨਾ ਇਸੇ ਸੜਕ ਤੋਂ ਤਕਰੀਬਨ 1 ਕਿੱਲੋਮੀਟਰ ਦੀ ਦੂਰੀ ਉੱਤੇ ਸਥਿਤ ਫਲਾਈ ਡੈਕ ਇਮੀਗ੍ਰੇਸ਼ਨ ਕੇਂਦਰ ਵਿਚ ਵਾਪਸੀ ਜਿੱਥੇ ਅਣਪਛਾਤੇ ਵਿਅਕਤੀ ਨੇ ਚੋਰੀ ਕਰਨ ਦੇ ਮਨਸੇ ਤਹਿਤ ਅੰਦਰ ਦਾਖਲ ਰੋਣ ਦੀ ਕੋਸ਼ਿਸ਼ ਕੀਤੀ | ਥਾਣਾ ਸਿਟੀ ਸੰਗਰੂਰ ਜਿਸ ਦੇ ਘੇਰੇ ਅੰਦਰ ਇਹ ਥਾਂ ਆਉਂਦੀ ਹੈ, ਦੇ ਐੱਸ.ਐੱਚ.ਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਜਿਸ ਵਿਅਕਤੀ ਨੇ ਇਸ ਇਮੀਗ੍ਰੇਸ਼ਨ ਕੇਂਦਰ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਦਾ ਮੂੰਹ ਮੁਹਾਂਦਰਾ ਏ.ਟੀ.ਐਮ ਤੋੜਣ ਦੀ ਕੋਸ਼ਿਸ਼ ਵਾਲੇ ਵਿਅਕਤੀ ਨਾਲ ਮਿਲਦਾ ਜੁਲਦਾ ਹੈ | ਹੋ ਸਕਦਾ ਹੈ ਕਿ ਏ.ਟੀ.ਐਮ ਨਾ ਟੁੱਟਣ ਉਪਰੰਤ ਇਹ ਵਿਅਕਤੀ ਉਪਰੋਕਤ ਇਮੀਗ੍ਰੇਸ਼ਨ ਕੇਂਦਰ ਪੁੱਜ ਗਿਆ ਹੋਵੇ | ਇੱਥੇ ਇਹ ਜ਼ਿਕਰਯੋਗ ਹੈ ਪਿਛਲੇ ਦਿਨਾਂ ਦੌਰਾਨ ਵੀ ਇਸ ਇਮੀਗ੍ਰੇਸ਼ਨ ਕੇਂਦਰ ਵਿਚ ਚੋਰੀ ਦੀ ਘਟਨਾ ਵਾਪਰੀ ਸੀ ਅਤੇ ਚੋਰ ਤਕਰੀਬਨ ਤਿੰਨ ਲੱਖ ਦੀ ਨਗਦੀ ਚੋਰੀ ਕਰਕੇ ਲੈ ਗਏ ਸਨ | ਫਲਾਈ ਡੈਕ ਇਮੀਗ੍ਰੇਸ਼ਨ ਦੇ ਪ੍ਰਬੰਧਕ ਸਚਿਨ ਕੌਂਸਲ ਨੇ ਦੱਸਿਆ ਕਿ ਉਨ੍ਹਾਂ ਮੁੜ ਚੋਰੀ ਕਰਨ ਦੀ ਹੋਈ ਕੋਸ਼ਿਸ਼ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਐੱਸ.ਐੱਚ.ਓ ਸਿਟੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਸਰਗਰਮੀ ਨਾਲ ਅਣਪਛਾਤੇ ਵਿਅਕਤੀ ਦੀ ਭਾਲ ਕਰ ਰਹੀ ਹੈ |

ਪਿਛਲੀ ਖ਼ਬਰ ਨਵੇਂ ਬੱਸ ਅੱਡੇ ਲਈ ਤਜਵੀਜਤ ਜਗ੍ਹਾ ਦਾ ਵਿਵਾਦ ਭਖਿਆ <br/> ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।