ਸੰਗਰੂਰ, 22 ਜੂਨ (ਚੌਧਰੀ ਨੰਦ ਲਾਲ ਗਾਂਧੀ) - ਸ੍ਰੀ ਗੁਰੂ ਰਵਿਦਾਸ ਭਲਾਈ ਕਲੱਬ ਵਲੋਂ ਏਅਰ ਇੰਡੀਅਨ ਜਹਾਜ਼ ਹਾਦਸੇ 'ਚ ਦੁਨੀਆ ਤੋਂ ਤੁਰ ਗਈਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਗੁਰੂ ਰਵਿਦਾਸ ਸਾਹਿਬ ਡਾ. ਅੰਬੇਦਕਰ ਨਗਰ ਸੰਗਰੂਰ ਵਿਖੇ ਪਾਏ ਗਏ | ਗੁਰੂ ਜਪੇ ਕੀਰਤਨ ਕਰਵਾਇਆ ਗਿਆ ਅਤੇ ਸਮੂਹ ਸੰਗਤ ਵਜੋਂ ਵਿੱਛੜਿਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ | ਸ਼ਰਧਾਂਜਲੀ ਸਮਾਗਮ ਵਿਚ ਗੁਲਜ਼ਾਰ ਸਿੰਘ ਬੌਬੀ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਨੇ ਉਚੇਚੇ ਤੌਰ 'ਤੇ ਪਹੁੰਚੇ ਕਿ ਵਿੱਛੜਿਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਸਮਾਗਮ ਵਿਚ ਸਮੂਹ ਮੁਹੱਲਾ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਸੁਖਦੇਵ ਸਿੰਘ, ਚੰਦ ਸਿੰਘ, ਰੌਸ਼ਨ ਲਾਲ ਅਤੇ ਗੁਰਤੇਜ ਸਿੰਘ ਆਦਿ ਨੇ ਸ਼ਰਧਾਂਜਲੀ ਭੇਟ ਕੀਤੀ ਗਈ |