27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸੀਵਰੇਜ ਅਤੇ ਡਰੇਨ ਦੀ ਸਫ਼ਾਈ ਵੱਲ ਪ੍ਰਸ਼ਾਸਨ ਤੁਰੰਤ ਧਿਆਨ ਦੇਵੇ-ਢੀਂਗਰਾ <br/>

ਅਜੀਤ ਡੈਸਕ 23-06-2025
ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਸੰਗਰੂਰ ਵਿਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਬਰਸਾਤਾਂ ਆਰੰਭ ਹੋਣ ਤੋਂ ਪਹਿਲਾ ਸ਼ਹਿਰ ਦੇ ਸੀਵਰੇਜ ਲਾਈਨਾਂ ਦੀ ਸਫ਼ਾਈ ਅਤੇ ਬਰਸਾਤੀ ਡਰੇਨ ਦੀ ਸਫ਼ਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਕੌਂਸਲਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਦੇ ਧਿਆਨ ਵਿਚ ਜਿੱਥੇ ਇਹ ਮੁੱਦਾ ਲਿਆਏਗਾ ਉੱਥੇ ਨਗਰ ਕੌਂਸਲ ਪ੍ਰਧਾਨ ਸ੍ਰੀ ਭੁਪਿੰਦਰ ਸਿੰਘ ਨੂੰ ਵੀ ਗੰਭੀਰਤਾ ਨਾਲ ਇਸ ਮਾਮਲੇ ਵੱਲ ਧਿਆਨ ਦੇਣ ਲਈ ਵੀ ਕਹੇਗਾ | ਢੀਂਗਰਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਹਲਕੀਆਂ ਬਰਸਾਤਾਂ ਨੇ ਸੰਗਰੂਰ ਪੂਰੀ ਤਰ੍ਹਾਂ ਜਲਥਲ ਕਰ ਕੇ ਰੱਖ ਦਿੱਤਾ ਸੀ ਅਤੇ ਬੱਸ ਅੱਡੇ ਨਜ਼ਦੀਕ ਨਿਕਾਸੀ ਨਾਲਾ ਅਜੇ ਵੀ ਪੂਰੀ ਤਰ੍ਹਾਂ ਭਰਿਆ ਪਿਆ ਹੈ ਅਤੇ ਜੇ ਬਰਸਾਤ ਆ ਜਾਂਦੀ ਹੈ ਤਾਂ ਪਾਣੀ ਬਜਾਰਾਂ ਦੇ ਨਾਲ-ਨਾਲ ਦੁਕਾਨਾਂ ਵਿਚ ਵੀ ਦਾਖਲ ਹੋ ਜਾਵੇਗਾ | ਢੀਂਗਰਾ ਅਨੁਸਾਰ ਇਹੀ ਹਾਲ ਸੀਵਰੇਜ ਲਾਈਨਾਂ ਦਾ ਹੈ ਜਿਨ੍ਹਾਂ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਘਰਾਂ ਵਿਚ ਦਾਖਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਸ੍ਰੀ ਵਿਜੈਇੰਦਰ ਸਿੰਗਲਾ ਬਰਸਾਤਾਂ ਤੋਂ ਪਹਿਲਾ ਹਰ ਸਾਲ ਸੀਵਰੇਜ ਲਾਈਨਾਂ ਸਾਫ਼ ਕਰਵਾਉਂਦੇ ਸਨ ਪਰ ਹੁਣ ਪਿਛਲੇ ਤਿੰਨ ਸਾਲਾ ਤੋਂ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ | ਨੱਥੂ ਲਾਲ ਢੀਂਗਰਾ ਨੇ ਮੰਗ ਕਰਦਿਆ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਅਤੇ ਪ੍ਰਸ਼ਾਸਨ ਸੰਜੀਦਗੀ ਨਾਲ ਇਸ ਮਸਲੇ ਵੱਲ ਧਿਆਨ ਦੇਵੇ |

ਪਿਛਲੀ ਖ਼ਬਰ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਅਬੋਹਰ ਨਿਵਾਸੀ 85 ਸਾਲਾ ਬਜ਼ੁਰਗ ਨੂੰ 20 ਮਿੰਟ ਦੀ ਸਰਜਰੀ ਤੋਂ ਬਾਅਦ ਤੁਰਨ ਫਿਰਨ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।