ਲੁਧਿਆਣਾ, 22 ਜੂਨ (ਡਾ. ਤਰਲੋਚਨ ਸਿੰਘ)-ਉੱਤਰੀ ਭਾਰਤ ਦੇ ਉੱਘੇ ਸਰਜਨ ਡਾ. ਰਣਜੀਤ ਸਿੰਘ ਨੇ ਐੱਸ.ਪੀ.ਐੱਸ ਹਸਪਤਾਲ, ਸ਼ੇਰਪੁਰ ਚੌਂਕ, ਲੁਧਿਆਣਾ ਵਿਖੇ ਜੀਰੋ ਤਕਨੀਕ ਨਾਲ ਅਬੋਹਰ ਨਿਵਾਸੀ ਬਲਰਾਮ ਚੌਧਰੀ (80) ਸਾਲਾਂ ਜੋ ਗੋਡਿਆਂ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਪੀੜਤ ਹੋਣ ਦੇ ਕਾਰਨ ਚੱਲਣ ਫਿਰਨ ਤੋਂ ਵੀ ਅਸਮਰਥ ਸੀ ਅਤੇ ਉਹ ਕਿਡਨੀ, ਲੀਵਰ ਦੀ ਬਿਮਾਰੀ ਦੇ ਨਾਲ ਨਾਲ ਥਾਇਰਾਇਡ ਟਿਊਮਰ ਤੋਂ ਵੀ ਪੀੜਤ ਸੀ | ਇਸ ਤੋਂ ਇਲਾਵਾ ਉਸ ਦੀ ਬਾਈਪਾਸ ਸਰਜਰੀ ਹੋਣ ਦੇ ਚਲਦੇ ਕੋਈ ਵੀ ਡਾਕਟਰ ਉਸਦੇ ਗੋਡਿਆਂ ਦੀ ਸਰਜਰੀ ਕਰਨ ਲਈ ਜੋਖਮ ਉਠਾਉਣ ਲਈ ਤਿਆਰ ਨਹੀਂ ਸੀ | ਜਦੋਂ ਉਸ ਨੇ ਐੱਸ.ਪੀ.ਐੱਸ ਹਸਪਤਾਲ ਵਿਖੇ ਡਾ. ਰਣਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਜ਼ੀਰੋ ਤਕਨੀਕ ਨਾਲ ਲਗਭਗ 20 ਮਿੰਟ ਵਿਚ ਸਰਜਰੀ ਕਰਕੇ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ | ਜ਼ੀਰੋ ਤਕਨੀਕ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਹਜ਼ਾਰਾਂ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਵੀ ਪਿੱਛੇ ਛੱਡ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਰੋਬੋਟਿਕ ਸਰਜਰੀ ਵਿਚ ਚੀਰਾ ਵੱਡਾ ਲਗਾਉਣ ਅਤੇ ਅਪ੍ਰੇਸ਼ਨ ਵਿੱਚ ਲੰਬਾ ਸਮਾਂ ਲੱਗਣ ਦੇ ਕਾਰਨ ਵਜਨੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਹਨ | ਪਰ ਜ਼ੀਰੋ ਤਕਨੀਕ ਨਾਲ ਵਜ਼ਨ, ਉਮਰ ਅਤੇ ਹੋਰ ਸਰੀਰਕ ਸਮੱਸਿਆਵਾਂ ਅੜਿਕਾ ਨਹੀਂ ਬਣਦੀਆਂ | ਜ਼ੀਰੋ ਤਕਨੀਕ ਨਾਲ ਸਰਜਰੀ ਕਰਵਾ ਕੇ ਬਲਰਾਮ ਚੌਧਰੀ ਅਤੇ ਉਸ ਦਾ ਪਰਿਵਾਰ ਖੁਸ਼ ਹੈ ਅਤੇ ਉਹ ਡਾ. ਰਣਜੀਤ ਸਿੰਘ ਨੂੰ ਅਸੀਸਾਂ ਦੇ ਰਿਹਾ ਹੈ |