27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

'ਆਪ' ਦੇ ਉਭਾਰ ਵਾਂਗ ਪਤਨ ਵੀ ਸੰਗਰੂਰ ਦੀ ਧਰਤੀ ਤੋਂ ਨਿਸਚਤ-ਹਰਪਾਲ ਸਿੰਘ ਸੋਨੂੰ <br/>

ਅਜੀਤ ਡੈਸਕ 23-06-2025
ਸੰਗਰੂਰ, 22 ਜੂਨ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਕਾਂਗਰਸ ਦੇ ਬੁਲਾਰੇ, ਕਾਂਗਰਸ ਓ.ਬੀ.ਸੀ ਸੈੱਲ ਦੇ ਸੂਬਾ ਮੀਤ ਪ੍ਰਧਾਨ ਅਤੇ ਬਰਨਾਲਾ ਹਲਕੇ ਦੇ ਕਾਂਗਰਸ ਵਲੋਂ ਨਿਯੁਕਤ ਕੀਤੇ ਕੋਆਰਡੀਨੇਟਰ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਮਾਲਵਾ ਖ਼ਿੱਤੇ ਵਿਚ ਇਸ ਵਾਰ ਕਾਂਗਰਸ ਪਾਰਟੀ ਹੂੰਝਾ ਫੇਰ ਪ੍ਰਦਰਸ਼ਨ ਕਰਦਿਆਂ 2027 ਦੀ ਵਿਧਾਨ ਸਬ ਚੋਣਾ ਵਿਚ ਅਹਿਮ ਭੂਮਿਕਾ ਨਿਭਾਏਗੀ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦਾ ਉਭਾਰ ਸੰਗਰੂਰ-ਬਰਨਾਲਾ ਦੇ ਇਲਾਕੇ ਵਿਚ ਹੀ ਸਭ ਤੋਂ ਹੀ ਪਹਿਲਾਂ ਹੋਇਆ ਸੀ ਪਰ ਹੁਣ ਇਸ ਪਾਰਟੀ ਦੇ ਪਤਨ ਦੀ ਨੀਂਹ ਵੀ ਇਸ ਇਲਾਕੇ ਵਿਚੋਂ ਹੀ ਰੱਖੀ ਜਾਵੇਗੀ | ਪੰਜਾਬ ਦੇ ਲੋਕਾਂ ਨੇ ਬਦਲਾਅ ਵਜੋ ਆਪ ਪਾਰਟੀ ਨੂੰ ਮਾਨਤਾ ਦੇਣ ਦੀ ਗੱਲ ਕਰਦਿਆਂ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਹੁਣ ਇਹੀ ਲੋਕਾਂ ਇਸ ਪਾਰਟੀ ਨੂੰ ਮੌਕਾ ਦੇ ਕੇ ਪਛਤਾ ਰਹੇ ਹਨ ਅਤੇ ਹੁਣ ਕੇਵਲ ਬਦਲਾਅ ਦੀ ਕੜੀ ਵਜੋ ਕਾਂਗਰਸ ਵੱਲ ਹੀ ਦੇਖ ਰਹੇ ਹਨ | ਅਕਾਲੀ ਦਲ ਨੂੰ ਬੀਤੇ ਦੀ ਪਾਰਟੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਪੈਰ ਪੰਜਾਬ ਦੀ ਇਸ ਧਰਤੀ ਉੱਤੇ ਕਦੇ ਵੀ ਲੱਗਣੇ ਸੰਭਵ ਨਹੀ ਹਨ ਅਤੇ ਕਾਂਗਰਸ ਵਰਕਰਾਂ ਦਾ ਜੋ ਜੈਸ਼ ਖਰੋਸ਼ ਹੈ ਉਹ ਅਗਲੀ ਕਾਂਗਰਸ ਸਰਕਾਰ ਆਉਣ ਦੀ ਭਵਿੱਖਬਾਣੀ ਕਰ ਰਿਹਾ ਹੈ |

ਪਿਛਲੀ ਖ਼ਬਰ ਡਾ. ਰਣਜੀਤ ਨੇ ਜ਼ੀਰੋ ਤਕਨੀਕ ਨਾਲ ਅਬੋਹਰ ਨਿਵਾਸੀ 85 ਸਾਲਾ ਬਜ਼ੁਰਗ ਨੂੰ 20 ਮਿੰਟ ਦੀ ਸਰਜਰੀ ਤੋਂ ਬਾਅਦ ਤੁਰਨ ਫਿਰਨ ਦ... ਅਗਲੀ ਖ਼ਬਰ ਐਮਰਜੈਂਸੀ ਦੇ 50 ਸਾਲਾਂ ਵਰ੍ਹੇਗੰਢ ਨੂੰ ਸਮਰਪਿਤ ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਵਲੋਂ ਜ਼ਬਰ ਵਿਰੋਧੀ ਕਨਵੈੱਨਸ਼ਨ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।