27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਐਮਰਜੈਂਸੀ ਦੇ 50 ਸਾਲਾਂ ਵਰ੍ਹੇਗੰਢ ਨੂੰ ਸਮਰਪਿਤ ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਵਲੋਂ ਜ਼ਬਰ ਵਿਰੋਧੀ ਕਨਵੈੱਨਸ਼ਨ ਕਰਵਾਈ <br/>

ਅਜੀਤ ਡੈਸਕ 23-06-2025
ਸੰਗਰੂਰ, 22 ਜੂਨ (ਧੀਰਜ ਪਸ਼ੋਰੀਆ, ਨੰਦ ਲਾਲ ਗਾਂਧੀ)-ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਵਲੋਂ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਦੇਸ਼ ਵਿਚ ਲੱਗੀ ਐਮਰਜੈਂਸੀ ਦੀ 50 ਸਾਲਾ ਵਰੇ੍ਹਗੰਢ ਨੂੰ ਸਮਰਪਿਤ ਜਬਰ ਵਿਰੋਧੀ ਕਨਵੈੱਨਸ਼ਨ ਦਾ ਆਯੋਜਨ ਕੀਤਾ ਗਿਆ | ਪ੍ਰਧਾਨਗੀ ਮੰਡਲ ਵਿਚ ਮੁੱਖ ਬੁਲਾਰਿਆਂ ਤੋਂ ਇਲਾਵਾ ਮਨਧੀਰ ਸਿੰਘ ਰਾਜੋ ਮਾਜਰਾ, ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਬਸੇਸਰ ਰਾਮ ਸ਼ਾਮਿਲ ਹੋਏ | ਕਨਵੈੱਨਸ਼ਨ ਦੇ ਸ਼ੁਰੂਆਤੀ ਸੈਸ਼ਨ ਵਿਚ ਬਸ਼ੇਸ਼ਰ ਰਾਮ ਵਲੋਂ ਸਾਰੇ ਸ਼ਾਮਿਲ ਲੋਕ ਪੱਖੀ, ਮਨੁੱਖੀ ਅਧਿਕਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਮੌਜੂਦਾ ਹਾਲਾਤ ਵਾਰੇ ਗੱਲਬਾਤ ਕੀਤੀ | ਕਨਵੈੱਨਸ਼ਨ ਦੇ ਮੁੱਖ ਬੁਲਾਰੇ ਦੇ ਤੌਰ 'ਤੇ ਪਹੁੰਚੀ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਨੰਦਿਤਾ ਨਰੈਣ ਨੇ ਕੇਂਦਰੀ ਹਾਕਮਾਂ ਵਲੋਂ ਦੇਸ਼ ਦੇ ਜਲ, ਜੰਗਲ, ਜ਼ਮੀਨ ਅਤੇ ਜੰਗਲਾਂ ਵਿਚ ਪਏ ਬੇਸ਼ਕੀਮਤੀ ਖਣਿਜ ਪਦਾਰਥਾਂ ਨੂੰ ਵਿਕਾਸ ਦੇ ਨਾਂ ਤੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਤਾਕਤਾਂ ਨੂੰ ਸੌਂਪਣ ਲਈ ਦਿਖਾਈ ਜਾ ਰਹੀ ਤੇਜ਼ੀ ਤੇ ਖੁੱਲ ਕੇ ਚਰਚਾ ਕੀਤੀ, ਸਕੱਤਰ ਤਰਸੇਮ ਲਾਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਚਰਚਾ ਕਰਦਿਆਂ ਪੰਜਾਬ ਦੀ ਆਮ ਆਦਮੀ ਵੱਲੋਂ ਸੂਬੇ ਵਿਚ ਬੁਲਡੋਜ਼ਰ ਕਲਚਰ, ਝੂਠੇ ਪੁਲਿਸ ਮੁਕਾਬਲੇ, ਪੁਲਿਸ ਹਿਰਾਸਤ ਮੌਤਾਂ, ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਅਣਮਨੁੱਖੀ ਜਬਰ ਕਰ ਕੇ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਅਤੇ ਸੂਬੇ ਨੂੰ ਪੁਲਿਸ ਰਾਜ ਵਿਚ ਤਬਦੀਲ ਕਰਨ ਵਾਰੇ ਸੰਵਾਦ ਰਚਾਉਂਦਿਆਂ ਇਸ ਦਾ ਵਿਰੋਧ ਕਰਨ ਦਾ ਹੋਕਾ ਦਿਤਾ | ਇਸ ਮੌਕੇ ਅਜਮੇਰ ਅਕਲੀਆ, ਕੁਲਵਿੰਦਰ ਬੰਟੀ ਕੁਲਵੰਤ ਸਿੰਘ, ਹਰਭਗਵਾਨ ਗੁਰਨੇ, ਗੁਲਜ਼ਾਰ ਸੌਂਕੀ, ਪਿ੍ੰਸੀਪਲ ਇਕਬਾਲ ਸਿੰਘ, ਮੇਜਰ ਉੱਪਲੀ ਵੱਲੋਂ ਲੋਕ ਪੱਖੀ ਅਤੇ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਅੰਤ ਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਮਨਧੀਰ ਸਿੰਘ ਰਾਜੋਮਾਜਰਾ ਵੱਲੋ ਇਸਰਾਈਲ ਵੱਲੋਂ ਅਮਰੀਕਾ ਦੀ ਸ਼ਹਿ ਤੇ ਫਲਸਤੀਨ ਦੀ ਅਵਾਮ, ਬੱਚਿਆਂ, ਅÏਰਤਾਂ ਤੇ ਜ਼ੁਲਮ ਬੰਦ ਕਰਨ, ਇਰਾਨ ਤੇ ਥੋਪੀ ਅਮਰੀਕਾ ਦੀ ਸਹਿ ਤੇ ਜੰਗ ਬੰਦ ਕਰਨ, ਘੱਟ ਗਿਣਤੀਆਂ ਵਿਸ਼ੇਸ਼ ਤੌਰ ਤੇ ਮੁਸਲਮਾਨਾਂ, ਆਦਿਵਾਸੀਆਂ ਤੇ ਤਸ਼ੱਦਦ ਅਤੇ ਹਮਲੇ ਬੰਦ ਕਰਨ, ਆਸਾਮ ਅੰਦਰ ਬੰਗਲਾਦੇਸ਼ ਘੁਸਪੈਠ ਦਾ ਬਹਾਨਾ ਬਣਾ ਕੇ ਜਲਾਵਤਨੀ ਬੰਦ ਕਰਨ, ਸ਼ਹਿਰੀਕਰਨ ਦੇ ਨਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਬੰਦ ਕਰਨ, ਕਸ਼ਮੀਰ ਨੂੰ ਮੁਕੰਮਲ ਰਾਜ ਦਾ ਦਰਜਾ ਬਹਾਲ ਕਰਨ, ਜੰਗਲੀ ਪਹਾੜੀ ਖੇਤਰਾਂ ਵਿਚੋਂ ਖਣਿਜਾਂ ਨੂੰ ਕਾਰਪੋਰੇਟ ਸੈਕਟਰ ਨੂੰ ਸੌਂਪਣ ਨੂੰ ਬੰਦ ਕਰਨ,ਆਦਿਵਾਸੀਆਂ ਦਾ ਉਜਾੜਾ ਬੰਦ ਕਰਨ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਗਿ੍ਫ਼ਤਾਰ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੇ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਮੰਚ ਸੰਚਾਲਨ ਕੁਲਦੀਪ ਸਿੰਘ, ਸਕੱਤਰ ਵਲੋਂ ਬਾਖ਼ੂਬੀ ਕੀਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਰੋਹੀ ਸਿੰਘ ਮੰਗਵਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ,ਕੇਂਦਰੀ ਲਿਖਾਰੀ ਸਭਾ ਦੇ ਪਵਨ ਹਰਚੰਦ ਪੁਰੀ, ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੇ ਜਸਵੀਰ ਮੈਦੇਵਾਸ, ਦੇਸ਼ ਭਗਤ ਯਾਦਗਾਰ ਦੇ ਬਲਬੀਰ ਲੌਂਗੋਵਾਲ,ਤਰਕਸ਼ੀਲ ਸੁਸਾਇਟੀ ਦੇ ਸੀਤਾ ਰਾਮ, ਲਾਭ ਸਿੰਘ ਛਾਜਲਾ, ਸੁਰਿੰਦਰ ਉੱਪਲੀ, ਵਿਸਵਕਾਂਤ ਸੁਨਾਮ, ਲੋਕ ਆਗੂ ਭਜਨ ਰੰਗੀਆਂ, ਜਗਦੇਵ ਸੰਗਰੂਰ, ਲੋਕ ਮੋਰਚਾ ਦੇ ਦਰਸ਼ਨ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਦਿਗਵਿਜੇ ਸੰਬੰਧਤ) ਦੇ ਹਰਭਗਵਾਨ ਗੁਰਨੇ, ਜਸਵੀਰ ਨਮੋਲ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੁਖਵਿੰਦਰ ਗਿਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਹਮੀਰ ਬੇਨੜਾ, ਪੀ ਐਸ ਯੂ ਦੇ ਸੁਖਦੀਪ ਹੱਥਨ, ਕਮਲਜੀਤ ਕੌਰ, ਅਦਾਰਾ ਬਿਗਲ ਦੇ ਚਰਨਜੀਤ ਪਟਵਾਰੀ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਸੁਖਵਿੰਦਰ ਸਿੰਘ ਬੈਟੜਿਆਣਾ,ਜਮਹੂਰੀ ਕਿਸਾਨ ਸਭਾ ਦੇ ਗੁਰਵਿੰਦਰ ਮੰਗਵਾਲ, ਕਾਮਰੇਡ ਗੁਲਜਾਰਾ ਭੱਠਲ ਯਾਦਗਾਰ ਦੇ ਮਹਿੰਦਰ ਭੱਠਲ, ਏ ਐਨ ਐਮ ਵਰਕਰ ਯੂਨੀਅਨ ਦੀ ਸੁਸ਼ਮਾ ਅਰੋੜਾ, ਆਈ ਡੀ ਪੀ ਦੇ ਫਲਜੀਤ ਸਿੰਘ, ਲੋਕ ਚੇਤਨਾ ਮੰਚ ਲਹਿਰਾ ਗਾਗਾ ਦੇ ਲਛਮਣ ਅਲੀਸ਼ੇਰ, ਜਗਦੀਸ਼ ਪਪੜਾ, ਲੋਕ ਆਗੂ ਕਾਮਰੇਡ ਬਚਿਤਰ ਦੁੱਗਾਂ, ਅਮਰੀਕ ਖੋਖਰ, ਕਾਮਰੇਡ ਭੂਰਾ ਸਿੰਘ ਦੁੱਗਾਂ, ਗੁਰਮੇਲ ਲੌਂਗੋਵਾਲ, ਹਰਪ੍ਰੀਤ ਕੌਰ, ਪਿ੍ੰਸੀਪਲ ਇਕਬਾਲ ਕੌਰ, ਕਾਮਰੇਡ ਜੀਵਨ ਸਿੰਘ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ 'ਆਪ' ਦੇ ਉਭਾਰ ਵਾਂਗ ਪਤਨ ਵੀ ਸੰਗਰੂਰ ਦੀ ਧਰਤੀ ਤੋਂ ਨਿਸਚਤ-ਹਰਪਾਲ ਸਿੰਘ ਸੋਨੂੰ <br/> ਅਗਲੀ ਖ਼ਬਰ ਯੋਗ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।