27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਯੋਗ ਦਿਵਸ ਮਨਾਇਆ <br/>

ਅਜੀਤ ਡੈਸਕ 23-06-2025
ਮਸਤੂਆਣਾ ਸਾਹਿਬ, 22 ਜੂਨ (ਦਮਦਮੀ)-ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਕੌਮਾਂਤਰੀ ਯੋਗ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਅਕੈਡਮੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਟਾਫ਼ ਮੈਂਬਰਾਂ ਨੇ ਯੋਗ ਦੀਆਂ ਵੱਖ-ਵੱਖ ਕਲਾਵਾਂ ਵਿਚ ਭਰਪੂਰ ਹਿੱਸਾ ਲਿਆ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਦੀਆਂ ਤਕਨੀਕਾਂ ਦਾ ਅਭਿਆਸ ਕੀਤਾ | ਇਸ ਰਾਹੀਂ ਉਨ੍ਹਾਂ ਨੇ ਆਪਣੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਵੱਲ ਇੱਕ ਸਕਾਰਾਤਮਿਕ ਕਦਮ ਚੁੱਕਿਆ | ਸਮਾਗਮ ਦਾ ਮੁੱਖ ਮਕਸਦ ਯੋਗ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇਸ ਨੰੂ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਸੀ | ਪਿ੍ੰਸੀਪਲ ਸ੍ਰੀ ਵਿਜੈ ਪਲਾਹਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੋਗ ਸਾਨੂੰ ਆਪਣੇ ਸਰੀਰ ਅਤੇ ਮਨ ਨਾਲ ਜੋੜਦਾ ਹੈ ਅਤੇ ਤਣਾਅ ਘਟਾਉਂਦਾ ਹੈ | ਅੰਦਰੂਨੀ ਸ਼ਾਂਤੀ ਤੇ ਧਿਆਨ ਵਧਾਉਂਦਾ ਹੈ | ਸਾਨੂੰ ਇਸ ਨੰੂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਸਿਹਤਮੰਦ, ਖ਼ੁਸ਼ਹਾਲ ਤੇ ਸੰਤੁਲਿਤ ਜੀਵਨ ਜੀ ਸਕੀਏ | ਉਨ੍ਹਾਂ ਨੇ ਸਾਰਿਆਂ ਨੂੰ ਨਿਯਮਤ ਯੋਗ ਅਭਿਆਸ ਕਰਨ ਲਈ ਉਤਸ਼ਾਹਿਤ ਕੀਤਾ |
ਸ਼ੇਰਪੁਰ, (ਮੇਘ ਰਾਜ ਜੋਸ਼ੀ)-ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ ਸਕੂਲ ਮੁਖੀ ਮਹਿੰਦਰ ਪ੍ਰਤਾਪ ਦੀ ਅਗਵਾਈ ਵਿਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੇ ਯੋਗ ਆਸਨ ਅਤੇ ਪ੍ਰਾਣਾਯਾਮ ਕਰਾਉਣ ਲਈ ਯੋਗ ਅਧਿਆਪਕਾ ਜਸਵੀਰ ਕੌਰ ਨੇ ਪਹਿਲਾਂ ਤੋਂ ਤਿਆਰ ਕੀਤੇ ਬੱਚਿਆਂ ਨੂੰ ਨਿਵੇਕਲੇ ਢੰਗ ਨਾਲ ਯੋਗ ਨਾਲ ਸੰਬੰਧਿਤ ਵੱਖ -ਵੱਖ ਗਤੀਵਿਧੀਆਂ ਕਰਵਾਈਆਂ | ਉਨ੍ਹਾਂ ਦਾ ਸਾਥ ਡੀ.ਪੀ. ਈ .ਸ.ਅੰਮਿ੍ਤਪਾਲ ਸਿੰਘ ਨੇ ਦਿੱਤਾ | ਇਸ ਮੌਕੇ ਸਕੂਲ ਮੁਖੀ ਨੇ ਬੱਚਿਆਂ ਨੂੰ ਯੋਗ ਦੀ ਜ਼ਿੰਦਗੀ ਵਿਚ ਮਹੱਤਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ | ਇਸ ਮੌਕੇ ਬੀਰਪਾਲ ਕੌਰ, ਗੁਰਵਿੰਦਰ ਕੌਰ, ਕਮਲਫੂਲ ਕੌਰ, ਸੁਰਿੰਦਰ ਸਿੰਘ, ਕਿਰਨਦੀਪ ਸਿੰਘ, ਜਤਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਹਾਜ਼ਰ ਸਨ |
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਚਹਿਲਾਂ ਵਿਖੇ 11ਵਾ ਅੰਤਰਰਾਸ਼ਟਰੀ ਕੌਮਾਂਤਰੀ ਯੋਗ ਦਿਵਸ ਸਕੂਲ ਮੁਖੀ ਹਰੀਸ ਕੁਮਾਰ ਲੈਕਚਰਾਰ ਦੀ ਅਗਵਾਈ ਵਿੱਚ ਮਨਾਇਆ ਗਿਆ | ਜਿਸ ਵਿੱਚ ਵਿਦਿਆਰਥੀਆਂ ਨੂੰ ਆਸਣ , ਪ੍ਰਾਣਾਯਾਮ, ਆਦਿ ਕਰਵਾਈਆਂ ਗਿਆ ਅਤੇ ਯੋਗ ਦੇ ਲਾਭ ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ | ਇਸ ਮੌਕੇ ਸ੍ਰੀਮਤੀ ਬਲਜੀਤ ਕੌਰ, ਗੁਰਜੰਟ ਕੌਰ, ਹਰਵਿੰਦਰ ਸਿੰਘ, ਵਿਪਨ ਅਰੋੜਾ, ਰੀਚਾ ਰਾਣੀ, ਸਰਬਜੀਤ ਕੌਰ, ਕਮਲਵੀਰ ਕੌਰ, ਪਰਮਵੀਰ ਕੌਰ, ਜਤਿੰਦਰ ਪਾਲ ਸਿੰਘ, ਅਮਰਦੀਪ ਸਿੰਘ, ਕੁਲਦੀਪ ਸਿੰਘ, ਜੋਤੀ ਬਾਂਸਲ, ਨੀਲਮ ਰਾਣੀ, ਜਨਾਬ ਸਿਕੰਦਰ ਅਲੀ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਚਰਨਜੀਤ ਕੌਰ, ਹਰਦੀਪ ਕੌਰ, ਮੋਨਿਕਾ ਰਾਣੀ, ਪਰਮਪ੍ਰੀਤ ਸਿੰਘ, ਵੀਨਾ ਰਾਣੀ, ਸ਼ਿੰਗਾਰਾ ਸਿੰਘ, ਸਵਰਨ ਸਿੰਘ ਅਤੇ ਸੁਮਨ ਰਾਣੀ ਮੌਜੂਦ ਸਨ |

ਪਿਛਲੀ ਖ਼ਬਰ ਐਮਰਜੈਂਸੀ ਦੇ 50 ਸਾਲਾਂ ਵਰ੍ਹੇਗੰਢ ਨੂੰ ਸਮਰਪਿਤ ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਵਲੋਂ ਜ਼ਬਰ ਵਿਰੋਧੀ ਕਨਵੈੱਨਸ਼ਨ ਕ... ਅਗਲੀ ਖ਼ਬਰ ਯੋਗ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।