ਯੋਗ ਦਿਵਸ ਮਨਾਇਆ <br/>
ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦੇ ਹੋਏ ਵਿਦਿਆਰਥੀ ਅਤੇ ਅਧਿਆਪਕ | (ਸੱਜੇ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਵਿਖੇ ਯੋਗ ਦਿਵਸ ਮੌਕੇ ਯੋਗ ਆਸਣ ਕਰਦੇ ਹੋਏ ਅਧਿਆਪਕ | ਤਸਵੀਰਾਂ: ਜੋਸ਼ੀ, ਦਰਸ਼ਨ ਸਿੰਘ ਖੇੜੀ
<br/>
23-06-2025
ਸ਼ੇਰਪੁਰ, (ਮੇਘ ਰਾਜ ਜੋਸ਼ੀ)-ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿਖੇ ਸਕੂਲ ਮੁਖੀ ਮਹਿੰਦਰ ਪ੍ਰਤਾਪ ਦੀ ਅਗਵਾਈ ਵਿਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੇ ਯੋਗ ਆਸਨ ਅਤੇ ਪ੍ਰਾਣਾਯਾਮ ਕਰਾਉਣ ਲਈ ਯੋਗ ਅਧਿਆਪਕਾ ਜਸਵੀਰ ਕੌਰ ਨੇ ਪਹਿਲਾਂ ਤੋਂ ਤਿਆਰ ਕੀਤੇ ਬੱਚਿਆਂ ਨੂੰ ਨਿਵੇਕਲੇ ਢੰਗ ਨਾਲ ਯੋਗ ਨਾਲ ਸੰਬੰਧਿਤ ਵੱਖ -ਵੱਖ ਗਤੀਵਿਧੀਆਂ ਕਰਵਾਈਆਂ | ਉਨ੍ਹਾਂ ਦਾ ਸਾਥ ਡੀ.ਪੀ. ਈ .ਸ.ਅੰਮਿ੍ਤਪਾਲ ਸਿੰਘ ਨੇ ਦਿੱਤਾ | ਇਸ ਮੌਕੇ ਸਕੂਲ ਮੁਖੀ ਨੇ ਬੱਚਿਆਂ ਨੂੰ ਯੋਗ ਦੀ ਜ਼ਿੰਦਗੀ ਵਿਚ ਮਹੱਤਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ | ਇਸ ਮੌਕੇ ਬੀਰਪਾਲ ਕੌਰ, ਗੁਰਵਿੰਦਰ ਕੌਰ, ਕਮਲਫੂਲ ਕੌਰ, ਸੁਰਿੰਦਰ ਸਿੰਘ, ਕਿਰਨਦੀਪ ਸਿੰਘ, ਜਤਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਹਾਜ਼ਰ ਸਨ |
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਚਹਿਲਾਂ ਵਿਖੇ 11ਵਾ ਅੰਤਰਰਾਸ਼ਟਰੀ ਕੌਮਾਂਤਰੀ ਯੋਗ ਦਿਵਸ ਸਕੂਲ ਮੁਖੀ ਹਰੀਸ ਕੁਮਾਰ ਲੈਕਚਰਾਰ ਦੀ ਅਗਵਾਈ ਵਿੱਚ ਮਨਾਇਆ ਗਿਆ | ਜਿਸ ਵਿੱਚ ਵਿਦਿਆਰਥੀਆਂ ਨੂੰ ਆਸਣ , ਪ੍ਰਾਣਾਯਾਮ, ਆਦਿ ਕਰਵਾਈਆਂ ਗਿਆ ਅਤੇ ਯੋਗ ਦੇ ਲਾਭ ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ | ਇਸ ਮੌਕੇ ਸ੍ਰੀਮਤੀ ਬਲਜੀਤ ਕੌਰ, ਗੁਰਜੰਟ ਕੌਰ, ਹਰਵਿੰਦਰ ਸਿੰਘ, ਵਿਪਨ ਅਰੋੜਾ, ਰੀਚਾ ਰਾਣੀ, ਸਰਬਜੀਤ ਕੌਰ, ਕਮਲਵੀਰ ਕੌਰ, ਪਰਮਵੀਰ ਕੌਰ, ਜਤਿੰਦਰ ਪਾਲ ਸਿੰਘ, ਅਮਰਦੀਪ ਸਿੰਘ, ਕੁਲਦੀਪ ਸਿੰਘ, ਜੋਤੀ ਬਾਂਸਲ, ਨੀਲਮ ਰਾਣੀ, ਜਨਾਬ ਸਿਕੰਦਰ ਅਲੀ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਚਰਨਜੀਤ ਕੌਰ, ਹਰਦੀਪ ਕੌਰ, ਮੋਨਿਕਾ ਰਾਣੀ, ਪਰਮਪ੍ਰੀਤ ਸਿੰਘ, ਵੀਨਾ ਰਾਣੀ, ਸ਼ਿੰਗਾਰਾ ਸਿੰਘ, ਸਵਰਨ ਸਿੰਘ ਅਤੇ ਸੁਮਨ ਰਾਣੀ ਮੌਜੂਦ ਸਨ |