ਸੰਗਰੂਰ, 22 ਜੂਨ (ਚੌਧਰੀ ਨੰਦ ਲਾਲ ਗਾਂਧੀ) - ਜਮਹੂਰੀ ਕਿਸਾਨ ਸਭਾ ਸੰਗਰੂਰ ਇਕਾਈ ਵਲੋਂ ਸੰਗਰੂਰ ਦੇ ਅਗਰਵਾਲ ਭਵਨ ਦੇ ਵਿਚ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਦੇ ਵਿਚ ਮੀਟਿੰਗ ਕੀਤੀ ਗਈ ਹੈ ਜਿਸ ਵਿਚ ਜ਼ਿਲੇ੍ਹ ਦੇ ਵੱਖ-ਵੱਖ ਆਗੂਆਂ ਨੇ ਭਾਗ ਲਿਆ ਅਤੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਹੈ ਕਿ ਪਿੰਡਾਂ ਦੇ ਵਿਚ ਸਾਨੂੰ ਹੁਣ ਮੈਂਬਰਸ਼ਿਪ ਤੇ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਜਥੇਬੰਦੀ ਨੂੰ ਵਧਾਇਆ ਜਾ ਸਕੇ ਅਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਤਹਿਤ ਜਿਵੇਂ ਕਿ ਲੁਧਿਆਣਾ ਵਿਚ 24700 ਏਕੜ ਤੋਂ ਉੱਪਰ ਅਰਬਨ ਸਟੇਟਾਂ ਦੇ ਤਹਿਤ ਜ਼ਮੀਨ ਅਕਵਾਇਰ ਕਰਨ ਦੀ ਨੀਤੀ ਅਪਣਾਈ ਗਈ ਹੈ ਅਤੇ ਹਾਈਵੇਅ ਭਾਰਤ ਮਾਲਾ ਪ੍ਰੋਜੈਕਟ ਰੇਲਵੇ ਲਾਈਨਾਂ ਰੋੜਾਂ ਦੇ ਤਹਿਤ ਕਿਸਾਨਾਂ ਦੀਆਂ ਲੱਖਾਂ ਏਕੜ ਜ਼ਮੀਨ ਸਰਕਾਰਾਂ ਵਲੋਂ ਜ਼ਬਰਦਸਤ ਅਕਵਾਇਰ ਕੀਤੀਆਂ ਗਈਆਂ ਹਨ ਜੇ ਸਰਕਾਰ ਪੰਜਾਬ ਦੀ ਖੇਤੀ ਨੂੰ ਤਬਾਹ ਕਰਦੀ ਹੈ ਤਾਂ ਕੋਈ ਅਦਾਰਾ ਤਬਾਹ ਹੋਣ ਤੋਂ ਨਹੀਂ ਬਚੇਗਾ ਕੁੱਲ ਅਦਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਸ ਮੌਕੇ ਤੇ ਜ਼ਿਲੇ੍ਹ ਦੇ ਸੀਨੀਅਰ ਆਗੂ ਰਾਮਪਾਲ ਸਿੰਘ ਸੁਨਾਮ ਗੋਬਿੰਦਰ ਸਿੰਘ ਬਡਰੁੱਖਾ ਗੁਰਦੀਪ ਸਿੰਘ ਕਮੋ ਮਾਜਰਾ ਰਣਜੀਤ ਸਿੰਘ ਸੰਗਰੂਰ ਅਤੇ ਜੱਸੀ ਮੰਗਵਾਲ ਹਾਜ਼ਰ ਸਨ |