ਦਿੜ੍ਹਬਾ ਮੰਡੀ, 22 ਜੂਨ (ਹਰਬੰਸ ਸਿੰਘ ਛਾਜਲੀ)-ਪਿੰਡ ਖਨਾਲ ਕਲਾ ਵਿਖੇ ਸੀ.ਐਮ. ਯੋਗਸ਼ਾਲਾ ਤਹਿਤ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਪਿੰਡ ਵਾਸੀਆਂ ਦੇ ਭਰਵੇਂ ਇਕੱਠ ਦੇ ਨਾਲ ਬੱਚਿਆਂ ਵਲੋਂ ਬਹੁਤ ਵਧੀਆ ਯੋਗਾ ਆਸਣ ਕੀਤੇ ਗਏ | ਸੀ.ਐਮ ਦੀ ਯੋਗਸ਼ਾਲਾ ਦੇ ਵਲੰਟੀਅਰਾਂ ਵਲੋਂ ਪਿੰਡ ਵਾਸੀਆਂ ਨੂੰ ਯੋਗਾ ਕਰਵਾਇਆ ਗਿਆ | ਇਸ ਮੌਕੇ ਇਸ ਮੁੱਖ ਮਹਿਮਾਨ ਨਿਰਭੈ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ, ਜਗਤਾਰ ਸਿੰਘ ਮੈਂਬਰ, ਬਾਬਾ ਮੰਗਨਾ, ਬਾਬਾ ਸੁਰਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ, ਕੁਲਵਿੰਦਰ ਸਿੰਘ ਪ੍ਰਾਇਮਰੀ ਟੀਚਰ ਜ਼ਿਲ੍ਹਾ ਕੋਆਰਡੀਨੇਟਰ, ਨਿਰਮਲ ਸਿੰਘ ਟਰੇਨਰ, ਮਨਪ੍ਰੀਤ ਸਿੰਘ ਸਿੰਘ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ, ਸੰਦੀਪ ਸਿੰਘ, ਮਨਵੀਰ ਸਿੰਘ, ਸਤਨਾਮ ਸਿੰਘ ਯੋਗਾ ਟੀਚਰ ਵਲੰਟੀਅਰ, ਗੁਰਵਿੰਦਰ ਸਿੰਘ, ਵਲੰਟੀਅਰ ਮਨਜੀਤ ਸਿੰਘ ਆਦਿ ਵੀ ਮੌਜੂਦ ਸਨ |