ਮਲੇਰਕੋਟਲਾ, 22 ਜੂਨ (ਮਨਜਿੰਦਰ ਸਿੰਘ ਸਰੌਦ)-ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਨੌਜਵਾਨੀ ਨੂੰ ਸਿੱਖ ਇਤਿਹਾਸ ਤੇ ਗੁਰੂ ਸਾਹਿਬ ਦੇ ਫ਼ਲਸਫ਼ੇ ਨਾਲ ਜੋੜਨ ਦੇ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ | ਜਿਸ ਦੇ ਤਹਿਤ ਨੇੜਲੇ ਪਿੰਡ ਕੁੱਪ ਕਲਾਂ ਵਿਖੇ ਵੱਡਾ ਘੱਲੂਘਾਰਾ ਵੈੱਲਫੇਅਰ ਸੇਵਾ ਸੁਸਾਇਟੀ ਦੇ ਉੱਦਮ ਸਦਕਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਬੈਨਰ ਹੇਠ ਗੱਤਕਾ ਖੇਤਰ ਵਿਚ ਸੇਵਾਵਾਂ ਦੇ ਰਹੀ ਵਿਰਸਾ ਸੰਭਾਲ ਗੱਤਕਾ ਅਕੈਡਮੀ ਵਲੋਂ ਅੱਜ ਗੱਤਕਾ ਦਿਵਸ ਮਨਾਇਆ ਗਿਆ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ. ਮਨਦੀਪ ਸਿੰਘ ਖੁਰਦ ਨੇ ਦੱਸਿਆ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਜਿਵੇਂ ਸਰੀਰਕ ਤੰਦਰੁਸਤੀ ਬਣੀ ਰੱਖਣ ਲਈ ਕਸਰਤ ਤੇ ਯੋਗਾ ਜ਼ਰੂਰੀ ਹੈ ਉੱਥੇ ਹੀ ਸਾਡੇ ਗੁਰੂ ਸਾਹਿਬਾਨ ਵਲੋਂ ਸਾਨੂੰ ਸਵੈ ਰੱਖਿਅਕ ਬਣਾਉਣ ਤੇ ਤੰਦਰੁਸਤ ਰਹਿਣ ਲਈ ਗੱਤਕੇ ਦੀ ਸਿਖਲਾਈ ਲੈਣੀ ਤੇ ਗੱਤਕਾ ਖੇਡਣਾ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਡੁੱਬ ਰਹੀ ਹੈ ਉੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗੱਤਕਾ ਤੇ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ | ਜਿੱਥੇ ਗੱਤਕਾ ਸਿੱਖਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਸਵੈ ਰੱਖਿਅਕ ਬਣਾਉਂਦਾ ਹੈ | ਜਿਸ ਕਰ ਕੇ ਸਾਨੂੰ ਸਾਡੇ ਬੱਚਿਆਂ ਨੂੰ ਗੱਤਕਾ ਸਿੱਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਗੱਤਕਾ ਦਿਵਸ ਮੌਕੇ ਵਿਰਸਾ ਸੰਭਾਲ ਗੱਤਕਾ ਅਕੈਡਮੀ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਖਾਲਸਾ, ਗੁਰਜੀਤ ਸਿੰਘ ਖਾਲਸਾ ਦੀ ਟੀਮ ਵਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਚੀਫ਼ ਐਡਵਾਈਜ਼ਰ ਅਮਨਦੀਪ ਸਿੰਘ ਰਤਨ, ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾ, ਧਰਮਪ੍ਰੀਤ ਸਿੰਘ ਦੁੱਲਵਾਂ, ਪ੍ਰਭਪਿੰੰਦਰ ਸਿੰਘ ਬਾਠਾਂ, ਗੁਰਦੀਪ ਸਿੰਘ ਗਿੱਲ,ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਜੋਤੀ ਕੁੱਪ ਕਲਾਂ, ਹੈਂਡ ਗ੍ਰੰਥੀ ਬਾਬਾ ਦਲਵੀਰ ਸਿੰਘ, ਗੁਰਬਚਨ ਸਿੰਘ ਅÏਲਖ ਕੈਨੇਡਾ, ਜੋਗਾ ਸਿੰਘ ਅÏਲਖ, ਸਰਪੰਚ ਸੁਖਦੇਵ ਸਿੰਘ ਕਾਲਾ, ਕਰਮਜੀਤ ਸਿੰਘ ਅÏਲਖ, ਬਲਵਿੰਦਰ ਸਿੰਘ ਓਪਰੇਟਰ, ਕੁਲਦੀਪ ਸਿੰਘ ਅÏਲਖ, ਨਹਿੰਗ ਸਿੰਘ ਗੁਰਪ੍ਰੀਤ ਸਿੰਘ, ਸਨਦੀਪ ਸਿੰਘ ਮੋਮਨਾਬਾਦ, ਜਗਤਾਰ ਸਿੰਘ ਖਾਲਸਾ, ਬੀਬੀ ਬਲਜੀਤ ਕੌਰ ਕੁੱਪ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |