ਸ਼ਹਿਣਾ, 22 ਜੂਨ (ਸੁਰੇਸ਼ ਗੋਗੀ )-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਨਅਤੀ ਕਸਬਾ ਪੱਖੋ ਕੈਂਚੀਆਂ ਤੇ ਪੰਚਾਇਤ ਅਤੇ ਸਥਾਨਕ ਪਤਵੰਤਿਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਪੱਖੋ ਕੈਂਚੀਆਂ ਤਿੰਨ ਵਿਧਾਨ ਸਭਾ ਹਲਕਿਆਂ ਦੇ ਸੈਂਟਰ ਵਿਚ ਪੈਂਦਾ ਹੈ | ਜਿਸ ਲਈ ਇੱਥੇ ਜਿੰਨੇ ਵੀ ਅਧੂਰੇ ਕੰਮ ਪਏ ਹਨ, ਉਹ ਸਭ ਛੇਤੀ ਹੀ ਪੂਰੇ ਕੀਤੇ ਜਾਣਗੇ | ਸਥਾਨਕ ਵਾਸੀਆਂ ਨੇ ਗੰਦੇ ਪਾਣੀ ਦਾ ਢੁਕਵਾਂ ਹੱਲ ਕਰਨ ਦੀ ਮੰਗ ਕੀਤੀ | ਜਿਸ ਲਈ ਉਨ੍ਹਾਂ ਛੇਤੀ ਹੀ ਗੰਦੇ ਪਾਣੀ ਦੇ ਨਿਕਾਸੀ ਨਾਲੇ ਬਣਾਏ ਜਾਣ ਦੀ ਹਾਮੀ ਭਰੀ | ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਹਰਨੇਕ ਸਿੰਘ ਭਾਈ ਰੂਪਾ, ਰਾਜ ਕੁਮਾਰ ਪੰਚ, ਲਾਲ ਚੰਦ, ਨਛੱਤਰ ਸਿੰਘ ਮਣਕੂ, ਡਾ: ਸਾਹਿਬਾਜ ਭੱਟੀ, ਲਵਦੀਪ ਸਿੰਘ ਮਾਨ, ਪਾਲੀ ਚੀਮਾ ਤੇ ਹੋਰ ਆਗੂ ਵੀ ਹਾਜਰ ਸਨ |