ਬਰਨਾਲਾ, 22 ਜੂਨ (ਨਰਿੰਦਰ ਅਰੋੜਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਐਡਵੋਕੇਟ ਪ੍ਰੀਤ ਮਹਿੰਦਰ ਸਿੰਘ ਰਾਣਾ ਨੂੰ ਜ਼ਿਲ੍ਹਾ ਬਰਨਾਲਾ ਲੀਗਲ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਐਡਵੋਕੇਟ ਪ੍ਰੀਤ ਮਹਿੰਦਰ ਸਿੰਘ ਰਾਣਾ ਨੇ ਆਪਣੀ ਨਿਯੁਕਤੀ 'ਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਪਾਰਟੀ ਆਗੂਆਂ ਬਾਜ਼ ਸਿੰਘ ਰਟੌਲ, ਜਗਸੀਰ ਗੋਇਲ, ਸੂਰਤ ਸਿੰਘ ਬਾਜਵਾ, ਮਹੇਸ਼ ਕੁਮਾਰ ਲੋਟਾ, ਬਲਦੇਵ ਸਿੰਘ ਭੁੱਚਰ, ਜਗਤਾਰ ਸਿੰਘ ਪੱਖੋ, ਪਰਮਿੰਦਰ ਸਿੰਘ ਸ਼ੰਮੀ, ਨਵੀਨ ਕੁਮਾਰ ਗਰਗ, ਪੰਕਜ ਸਿੰਗਲਾ, ਨਰੇਸ਼ ਬਾਵਾ, ਕੁਲਵਿੰਦਰ ਬਾਂਸਲ, ਰਮੇਸ਼ ਕੁਮਾਰ, ਭਗਤ ਸਿੰਘ ਇੰਗਲੈਂਡ ਵਾਲੇ ਆਦਿ ਵਲੋਂ ਐਡਵੋਕੇਟ ਪ੍ਰੀਤ ਮਹਿੰਦਰ ਸਿੰਘ ਰਾਣਾ ਦੀ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |