ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਸਰਬਜੀਤ ਸਿੰਘ ਧਾਲੀਵਾਲ) - ਸ਼੍ਰੀ ਬਾਬਾ ਅਮਰਨਾਥ ਲੰਗਰ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ ਦੀ ਅਗਵਾਈ ਵਿਚ ਸ਼੍ਰੀ ਅਮਰ ਨਾਥ ਯਾਤਰੀਆਂ ਲਈ ਸ਼ੇਸ਼ਨਾਗ ਚ ਲੱਗਣ ਵਾਲੇ 36 ਵੇਂ ਭੰਡਾਰੇ ਲਈ ਰਸਦ ਦੇ ਟਰੱਕਾਂ ਨੂੰ ਸਥਾਨਕ ਗੀਤਾ ਭਵਨ ਤੋਂ ਉੱਘੇ ਸਮਾਜਸੇਵੀ ਅਤੇ ਸੀਨੀਅਰ ਭਾਜਪਾ ਆਗੂ ਵਿਨੋਦ ਗੁਪਤਾ ਵਲੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ | ਵਿਨੋਦ ਗੁਪਤਾ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਪ੍ਰਧਾਨ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ ਨੇ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਲਈ ਚਾਹ, ਨਾਸ਼ਤਾ, ਭੋਜਨ ਅਤੇ ਗਰਮ ਕੰਬਲ ਦੇਕੇ ਰਾਤ ਨੂੰ ਰੁਕਣ ਦੀ ਵਿਵਸਥਾ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ | ਉਨ੍ਹਾਂ ਸਰਕਾਰ ਤੋਂ ਭੰਡਾਰੇ ਲਈ ਵਾਜਬ ਭਾਅ 'ਤੇ ਗੈੱਸ ਅਤੇ ਮਿੱਟੀ ਦਾ ਤੇਲ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ | ਇਸ ਮੌਕੇ ਰਵਿੰਦਰ ਗੋਰਖਾ, ਯਾਦਵਿੰਦਰ ਸਿੰਘ ਨਿਰਮਾਣ, ਹਰੀ ਦੇਵ ਗੋਇਲ, ਸਸ਼ੀ ਮੋਹਣ, ਪਵਨ ਕੁਮਾਰ ਚੱਠਾ, ਗੋਪਾਲ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਆਦਿ ਮੌਜੂਦ ਸਨ |