ਧੂਰੀ, 21 ਜੂਨ (ਸੰਜੇ ਲਹਿਰੀ) - ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ੍ਰੀ ਜਗਦੀਪ ਭਾਰਦਵਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਸ਼ਾਲ ਕੌਂਸਲ ਜੀ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਰਾਜ ਕੁਮਾਰ ਜੱਸੋਰੀਆ ਦੀ ਹਾਜ਼ਰੀ ਵਿਚ ਜੈ ਮਿਲਾਪ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਬਲਾਕ ਧੂਰੀ ਦੀ ਇੱਕ ਮੀਟਿੰਗ ਸਾਲ 2025-27 ਦੀ ਚੋਣ ਸੰਬੰਧੀ ਹੋਈ | ਜਿਸ ਵਿਚ ਹਾਜ਼ਰ ਲੈਬ ਟੈਕਨੀਸ਼ੀਅਨ ਵਲੋਂ ਮੁੜ ਤੋਂ ਪ੍ਰਧਾਨ ਰਾਜ ਕੁਮਾਰ ਜੱਸੋਰੀਆ, ਕੈਸ਼ੀਅਰ ਸਚਿਨ ਸਿੰਗਲਾ ਅਤੇ ਸੈਕਟਰੀ ਜਗਸੀਰ ਸਿੰਘ ਨੂੰ ਚੁਣਿਆ ਗਿਆ | ਨਵੀਂ ਚੁਣੀ ਕੌਰ ਕਮੇਟੀ ਨੇ ਜੈ ਮਿਲਾਪ ਪੰਜਾਬ ਦੇ ਪਿਛਲੇ ਕੰਮਾਂ ਵਾਰੇ ਜਾਣਕਾਰੀ ਦਿੱਤੀ ਇਸ ਮੌਕੇ ਅਜੈ ਕੁਮਾਰ, ਗੁਰਜੀਵਨ ਸਿੰਘ, ਵਰਿੰਦਰ ਗੋਇਲ, ਸਤਵੀਰ ਸਿੰਘ, ਗਗਨਦੀਪ, ਗਗਨਦੀਪ ਗਰਗ, ਹਰਦੀਪ ਸਿੰਘ, ਨਵਦੀਪ ਸਿੰਘ ਆਦਿ ਵੀ ਹਾਜ਼ਰ ਸਨ |