ਸੰਗਰੂਰ, 22 ਜੂਨ (ਧੀਰਜ ਪਸ਼ੋਰੀਆ)-ਵਿਧਾਨ ਸਭਾ ਹਲਕਾ ਸੰਗਰੂਰ ਵਿਖੇ ਜਾਰੀ ਵਿਕਾਸ ਕਾਰਜ ਦੀ ਲੜੀ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਸਥਾਨਕ ਅਜੀਤ ਨਗਰ ਵਿਖੇ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕੀਤਾ ਗਿਆ | ਵਿਧਾਇਕਾ ਭਰਾਜ ਨੇ ਇਸ ਮੌਕੇ ਕਿਹਾ ਕਿ ਅਜੀਤ ਨਗਰ ਦਾ ਟਿਊਬਵੈੱਲ ਪੁਰਾਣਾ ਹੋਣ ਕਾਰਨ ਲੋਕਾਂ ਨੂੰ ਪਾਣੀ ਦੀ ਪੂਰੀ ਸਪਲਾਈ ਨਹੀ ਮਿਲੀ ਰਹੀ ਸੀ | ਸ਼ਹਿਰ ਦੇ ਹੋਰ ਖੇਤਰਾਂ ਵਿਚ ਵੀ ਅਜਿਹੀ ਦਿੱਕਤ ਆ ਰਹੀ ਹੈ ਜਿਸ ਦੇ ਮੁੱਦੇ ਨਜ਼ਰ ਅਜੀਤ ਨਗਰ ਸਮੇਤ ਰਣਬੀਰ ਕਾਲਜ, ਹਰੀਪੁਰਾ ਅਤੇ ਗੁਰੂ ਨਾਨਕ ਕਲੋਨੀ ਵਿਖੇ ਕੁੱਲ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਚਾਰ ਨਵੇਂ ਟਿਊਬਵੈੱਲਾਂ ਲਗਾਏ ਜਾਣੇ ਹਨ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਕੌਂਸਲਰ ਅਵਤਾਰ ਸਿੰਘ ਤਾਰਾ, ਆਪ ਆਗੂ ਰਾਜੂ, ਐੱਸ.ਡੀ.ਓ ਲਲਿਤ ਮਿੱਤਲ ਅਤੇ ਹੋਰ ਮੌਜੂਦ ਸਨ |