29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਰਾਜਨੂਰ ਕੌਰ ਦੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ <br/>

ਅਜੀਤ ਡੈਸਕ 22-09-2025
ਖਨੌਰੀ, 21 ਸਤੰਬਰ (ਬਲਵਿੰਦਰ ਸਿੰਘ ਥਿੰਦ) - ਦਾ ਰੂਟਸ ਮਿਲੇਨੀਅਮ ਸਕੂਲ ਖਨੌਰੀ ਦੀ ਵਿਦਿਆਰਥਣ ਰਾਜਨੂਰ ਕੌਰ ਨੇ ਜ਼ਿਲ੍ਹਾ ਪੱਧਰੀ ਅੰਡਰ 17 ਲੜਕੀਆਂ ਦੇ ਜੂਡੋ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰ ਆਪਣੇ ਸਕੂਲ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਜਿਸ ਲਈ ਉਸ ਨੰੂ ਹਰ ਪਾਸੇ ਤੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ ਡਾਕਟਰ ਸੰਨੀ ਮਹਿਤਾ, ਡਾਕਟਰ ਸ਼ਵੇਤਾ ਮਹਿਤਾ, ਸੰਜੀਵ ਸਿੰਗਲਾ, ਸ੍ਰੀਮਤੀ ਰੇਖਾ ਰਾਣੀ ਅਤੇ ਪਿ੍ੰਸੀਪਲ ਮੈਡਮ ਸ੍ਰੀਮਤੀ ਰਮਨਦੀਪ ਕੌਰ ਕੋਹਲੀ ਨੇ ਦੱਸਿਆ ਕਿ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿਖੇ ਹੋਈਆਂ ਖੇਡਾਂ ਵਿਚ ਆਪਣੇ ਸਿਖਲਾਈ ਪ੍ਰਾਪਤ ਹੁਨਰ ਅਤੇ ਯਤਨਾਂ ਨਾਲ ਇਸ ਦਾ ਪ੍ਰਦਰਸ਼ਨ ਕਰਦਿਆਂ ਰਾਜਨੂਰ ਕੌਰ ਨੇ ਜ਼ਿਲ੍ਹਾ ਪੱਧਰੀ ਅੰਡਰ-17 ਲੜਕੀਆਂ ਦੇ ਜੂਡੋ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਉਸ ਨੰੂ ਸਟੇਟ ਪੱਧਰੀ ਮੁਕਾਬਲੇ ਲਈ ਵੀ ਚੁਣਿਆ ਗਿਆ ਹੈ | ਰਾਜਨੂਰ ਕੌਰ ਦੀ ਇਸ ਪ੍ਰਾਪਤੀ ਲਈ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ ਡਾ ਸੰਨੀ ਮਹਿਤਾ, ਡਾ ਸ਼ਵੇਤਾ ਮਹਿਤਾ, ਸੰਜੀਵ ਸਿੰਗਲਾ, ਸ਼੍ਰੀਮਤੀ ਰੇਖਾ ਰਾਣੀ ਅਤੇ ਪਿ੍ੰਸੀਪਲ ਮੈਡਮ ਸ਼੍ਰੀਮਤੀ ਰਮਨ ਦੀਪ ਕੌਰ ਕੋਹਲੀ ਨੇ ਮਾਨ ਅਤੇ ਖ਼ੁਸ਼ੀ ਨਾਲ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਖੇਡ ਕੋਚ ਨੂੰ ਆਪਣੀਆਂ ਨਿੱਘੀਆਂ ਵਧਾਈਆਂ ਭੇਜਦੇ ਹੋਏ ਕਾਮਨਾ ਕੀਤੀ ਹੈ ਕਿ ਰਾਜਨੂਰ ਕੌਰ ਅੱਗੇ ਵੀ ਅਜਿਹੀਆਂ ਮੱਲ੍ਹਾਂ ਮਾਰਦੀ ਹੋਈ ਜੂਡੋ ਵਿਚ ਅਹਿਮ ਮੁਕਾਮ

ਪਿਛਲੀ ਖ਼ਬਰ ਰਾਮ-ਲੀਲ੍ਹਾ ਕਮੇਟੀ ਦੇ ਅਹੁਦੇਦਾਰ ਸਨਮਾਨਿਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ-ਜਾਂਗੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।