08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਧੂਰੀ ਪੁਲਿਸ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਛੋਟੇ ਪਟਾਕਿਆਂ ਦੇ ਕਾਰੋਬਾਰ ਦਾ ਪਰਦਾਫਾਸ਼-ਦੋਸ਼ੀ ਕਾਬੂ

ਭਾਰੀ ਮਾਤਰਾ ਵਿਚ ਫੜੇ ਗਏ ਨਾਜਾਇਜ਼ ਪਟਾਕਿਆਂ ਦੀ ਤਸਵੀਰ | ਤਸਵੀਰ: ਸੰਜੇ ਲਹਿਰੀ<br/> 23-09-2025

ਧੂਰੀ, 22 ਸਤੰਬਰ (ਸੰਜੇ ਲਹਿਰੀ) - ਧੂਰੀ ਪੁਲਿਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਛੋਟੇ ਪਟਾਕਿਆਂ ਦੇ ਕਾਰੋਬਾਰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ | ਸ੍ਰੀ ਸਰਤਾਜ ਸਿੰਘ ਚਾਹਲ, ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰ ਦਮਨਬੀਰ ਸਿੰਘ ਡੀ ਐੱਸ ਪੀ ਧੂਰੀ ਦੀ ਅਗਵਾਈ ਹੇਠ ਇੰਸ: ਕਰਨਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਧੂਰੀ ਦੀ ਟੀਮ ਵੱਲੋਂ ਪਿੰਡ ਭਸੌੜ ਵਿਖੇ ਨਾਜਾਇਜ਼ ਤੌਰ ਉੱਤੇ ਛੋਟੇ ਪਟਾਕੇ ਬਣਾਉਣ ਵਾਲੇ ਵਿਅਕਤੀ ਨੂੰ ਕਾਬੂ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਿਤੀ 19 ਸਤੰਬਰ ਨੂੰ ਸਹਾਇਕ ਥਾਣੇਦਾਰ ਓਾਕਾਰ ਸਿੰਘ, ਇੰਚਾਰਜ ਚੌਂਕੀ ਰਣੀਕੇ ਨੂੰ ਇਤਲਾਹ ਮਿਲੀ ਕਿ ਫਿਆਜ਼ ਖਾਨ ਪੁੱਤਰ ਫੈਜ ਖਾਨ ਪੁੱਤਰ ਅਬਦੁਲ ਰਹਿਮਾਨ ਵਾਸੀ ਪੋਖਰਾ ਮੁਹੱਲਾ, ਹਾਜੀਪੁਰ, ਜ਼ਿਲ੍ਹਾ ਵੈਸ਼ਾਲੀ, ਬਿਹਾਰ ਹਾਲ ਆਬਾਦ ਪਿੰਡ ਭਸੌੜ, ਜ਼ਿਲ੍ਹਾ ਸੰਗਰੂਰ ਵੱਲੋਂ ਬੰਦ ਪਏ ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਨਜਾਇਜ਼ ਤੌਰ ਪਰ ਛੋਟੇ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਬੰਦ ਪਏ ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਭਾਰੀ ਮਾਤਰਾ ਵਿਚ ਪਟਾਕਿਆਂ ਦੀਆਂ ਪੇਟੀਆਂ ਅਤੇ ਪੋਟਾਸ਼ ਪਿਆ ਹੈ | ਜਿਸ ਪਰ ਕਾਰਵਾਈ ਕਰਦਿਆਂ ਥਾਣਾ ਸਦਰ ਧੂਰੀ ਦੀ ਪੁਲਿਸ ਨੇ ਫਿਆਜ਼ ਖਾਨ ਉਕਤ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ ਪਟਾਖੇ ਅਤੇ ਪੋਟਾਸ਼/ਬਾਰੂਦ ਬਰਾਮਦ ਕਰਵਾ ਕੇ ਦੋਸ਼ੀ ਫਿਆਜ਼ ਖਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਬਣਾਏ ਜਾ ਰਹੇ ਨਾਜਾਇਜ਼ ਪਟਾਕਿਆਂ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਤਫ਼ਤੀਸ਼ ਦੌਰਾਨ ਜੇਕਰ ਹੋਰ ਤੱਥ ਜਾ ਕਿਸੇ ਹੋਰ ਵਿਅਕਤੀ ਸ਼ਮੂਲੀਅਤ ਪਾਈ ਜਾਦੀ ਹੈ ਤਾ ਉਸ ਦੇ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸ੍ਰ ਦਮਨਬੀਰ ਸਿੰਘ ਡੀ ਐੱਸ ਪੀ ਧੂਰੀ ਨੇ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਵੱਡੇ ਸਮਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਐਨ ਡੀ ਪੀ ਐਸ ਐਕਟ ਅਤੇ ਐਕਸਾਇਜ ਐਕਟ ਤਹਿਤ 15 ਸਤੰਬਰ ਤੋਂ ਮਿਤੀ 21 ਸਤੰਬਰ ਤੱਕ ਇੱਕ ਹਫ਼ਤੇ ਦੌਰਾਨ 04 ਮੁਕੱਦਮੇ ਦਰਜ ਕਰ ਕੇ 05 ਦੋਸ਼ੀਆਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ 11.99 ਗ੍ਰਾਮ ਚਿੱਟਾ/ਹੈਰੋਇਨ, 60 ਨਸ਼ੀਲੀਆਂ ਗੋਲੀਆਂ ਅਤੇ 198 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਵਾਏ ਗਏ ਹਨ | ਮੁਹਿੰਮ ਦੌਰਾਨ ਪਿੰਡ/ਮੁਹੱਲਾ/ਵਾਰਡ ਪੱਧਰ ਤੇ ਐਮ.ਸੀ/ਪੰਚਾਇਤ ਅਤੇ ਹੋਰ ਮੋਹਤਬਰ ਪੁਰਸ਼ਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਨੂੰ ਗੁਪਤ ਰੱਖਦੇ ਹੋਏ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿਚ ਬਾਹਰ ਕੱਢਣ ਲਈ ਇਸ ਹਫ਼ਤੇ ਦੌਰਾਨ 11 ਵਿਅਕਤੀਆਂ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ | ਸਬ ਡਵੀਜ਼ਨ ਧੂਰੀ ਦੇ ਏਰੀਆ ਵਿਚ ਨਸ਼ਾ ਤਸਕਰੀ ਕਰਨ ਵਾਲੇ ਸਮਗਲਰਾਂ ਵੱਲੋਂ ਨਸਾ ਵੇਚ ਕੇ ਜੋ ਗੈਰ ਕਾਨੂੰਨੀ ਢੰਗ ਨਾਲ ਬਣਾਈ ਜ਼ਮੀਨ ਜਾਇਦਾਦ ਬਾਰੇ ਜਾਂਚ ਪੜਤਾਲ ਜਾਰੀ ਹੈ |

ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਸੰਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ-ਗੱਜਣਮਾਜਰਾ ਅਗਲੀ ਖ਼ਬਰ 56 ਕਿੱਲੋ ਭੁੱਕੀ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।