23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਕਾਲ ਸੀਡ ਫਾਰਮ ਮਸਤੂਆਣਾ ਸਾਹਿਬ ਨੇ ਪੀ.ਏ.ਯੂ. ਦੇ ਦੋ ਰੋਜ਼ਾ ਕਿਸਾਨ ਮੇਲੇ ’ਚ ਲਿਆ ਭਾਗ

ਮਸਤੂਆਣਾ ਸਾਹਿਬ, 22 ਸਤੰਬਰ (ਦਮਦਮੀ) - ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ‘ਅਕਾਲ ਸੀਡ ਫਾਰਮ’ ਮਸਤੂਆਣਾ ਸਾਹਿਬ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ.

ਅਜੀਤ ਡੈਸਕ 23-09-2026
ਮਸਤੂਆਣਾ ਸਾਹਿਬ, 22 ਸਤੰਬਰ (ਦਮਦਮੀ) - ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ‘ਅਕਾਲ ਸੀਡ ਫਾਰਮ’ ਮਸਤੂਆਣਾ ਸਾਹਿਬ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵਿਖੇ ਆਯੋਜਿਤ ਦੋ ਰੋਜ਼ਾ ਪ੍ਰਸਿੱਧ ਕਿਸਾਨ ਮੇਲੇ ਵਿੱਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਇਸ ਦੌਰੇ ਦਾ ਮੁੱਖ ਮਨੋਰਥ ਖੇਤੀਬਾੜੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਨਤਮ ਖੋਜਾਂ, ਆਧੁਨਿਕ ਤਕਨੀਕਾਂ ਅਤੇ ਬੀਜਾਂ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਹਾਸਲ ਕਰਕੇ ਕਿਸਾਨਾਂ ਤੱਕ ਪਹੁੰਚਾਉਣਾ ਸੀ। ਮੇਲੇ ਦੌਰਾਨ ਅਕਾਲ ਸੀਡ ਫਾਰਮ ਦੀ ਟੀਮ ਨੇ ਯੂਨੀਵਰਸਿਟੀ ਦੇ ਉੱਘੇ ਖੇਤੀਬਾੜੀ ਮਾਹਿਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਫਾਰਮ ਵੱਲੋਂ ਧਾਨ (ਝੋਨੇ) ਦੀਆਂ ਨਵੀਆਂ ਕਿਸਮਾਂ ‘ਤੇ ਲਗਾਏ ਗਏ ਸਫ਼ਲ ਟ੍ਰਾਇਲਾਂ ਬਾਰੇ ਤਕਨੀਕੀ ਜਾਣਕਾਰੀ ਵੀ ਮਾਹਿਰਾਂ ਨਾਲ ਸਾਂਝੀ ਕੀਤੀ ਗਈ, ਜਿਸ ਦੀ ਖੇਤੀ ਵਿਗਿਆਨੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌ ਕੇ ਅਕਾਲ ਸੀਡ ਫਾਰਮ ਦੇ ਡਾਇਰੈਕਟਰ ਡਾ. ਬੂਟਾ ਸਿੰਘ ਰੋਮਾਣਾ, ਕੌਂਸਲ ਮੈਂਬਰ ਹਰਪਾਲ ਸਿੰਘ ਅਤੇ ਸੁਪਰਡੈਂਟ ਸੁਖਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕਿਸਾਨ ਮੇਲੇ ਦੇ ਦੌਰੇ ਦੌਰਾਨ ਟੀਮ ਨੇ ਮੇਲੇ ਵਿੱਚ ਲਗਾਏ ਗਏ ਵੱਖ-ਵੱਖ ਨੁਮਾਇਸ਼ੀ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਆਧੁਨਿਕ ਖੇਤੀ ਸੰਦਾਂ, ਘੱਟ ਲਾਗਤ ਵਾਲੀਆਂ ਤਕਨੀਕਾਂ ਅਤੇ ਕਿਸਾਨਾਂ ਲਈ ਲਾਹੇਵੰਦ ਨਵੀਆਂ ਬੀਜ ਕਿਸਮਾਂ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ ।
ਪਿਛਲੀ ਖ਼ਬਰ ਸਤੌਜ ਅਕੈਡਮੀ ਵਿਖੇ ਅੱਜ ਮਨਾਇਆ ਜਾਵੇਗਾ ‘ਪੰਜਾਬੀ ਦਿਵਸ’ ਅਗਲੀ ਖ਼ਬਰ ਅਕਾਲ ਕਾਲਜ ਕੌਂਸਲ ਵਲੋਂ ਗੁਰਦੇਵ ਸਿੰਘ ਬਰਾੜ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।