07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਤਿੰਨ ਸੰਪਰਕ ਸੜਕਾਂ ਦੇ ਨਵ-ਨਿਰਮਾਣ ਲਈ ਪ੍ਰਸ਼ਾਸਨਿਕ ਮਨਜ਼ੂਰੀ ਮਿਲੀ

ਅਜੀਤ ਡੈਸਕ 23-09-2025
ਧਰਮਗੜ੍ਹ, 22 ਸਤੰਬਰ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਨੇੜਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਨੂੰ ਜਾਣ ਵਾਲੀਆਂ ਤਿੰਨ ਸੰਪਰਕ ਸੜਕਾਂ ਦੇ ਨਵ ਨਿਰਮਾਣ ਲਈ ਪ੍ਰਸ਼ਾਸਨਿਕ ਮਨਜ਼ੂਰੀ ਮਿਲ ਗਈ ਹੈ, ਜਿਨ੍ਹਾਂ ਤੇ 7 ਕਰੋੜ, 82 ਲੱਖ, 56 ਹਜਾਰ ਦੀ ਰਾਸ਼ੀ ਖ਼ਰਚ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ ਨੇ ਦੱਸਿਆ ਕਿ ਪਿੰਡ ਸਤੌਜ ਤੋਂ ਬੀਰ ਕਲਾਂ, ਸਤੌਜ ਤੋ ਧਰਮਗੜ੍ਹ ਅਤੇ ਸਤੌਜ ਤੋਂ ਤੋਲਾਵਾਲ ਨੂੰ ਜਾਣ ਵਾਲੀਆਂ ਸੰਪਰਕ ਸੜਕਾਂ ਦੇ ਨਵ ਨਿਰਮਾਣ ਸਬੰਧੀ ਮੰਡੀਕਰਨ ਬੋਰਡ ਪੰਜਾਬ ਵਲੋਂ ਪ੍ਰਸ਼ਾਸਨਿਕ ਮਨਜ਼ੂਰੀ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਤੌਜ ਤੋ ਬੀਰ ਕਲਾਂ ਨੂੰ ਜਾਣ ਵਾਲੀ ਸੜਕ 'ਤੇ 2 ਕਰੋੜ 93 ਲੱਖ 64 ਹਜਾਰ ਰੁਪਏ, ਸਤੌਜ ਤੋ ਤੋਲਾਵਾਲ ਨੂੰ ਜਾਣ ਵਾਲੀ ਸੜਕ ਤੇ 2 ਕਰੋੜ, 53 ਲੱਖ, 45 ਹਜਾਰ ਅਤੇ ਸਤੌਜ ਤੋ ਧਰਮਗੜ੍ਹ ਨੂੰ ਜਾਣ ਵਾਲੀ ਸੜਕ ਤੇ 2 ਕਰੋੜ, 35 ਲੱਖ 47 ਹਜਾਰ ਰੁਪਏ ਖ਼ਰਚ ਹੋਣਗੇ | ਉਨ੍ਹਾਂ ਨਗਰ ਪੰਚਾਇਤ ਸਤੌਜ ਅਤੇ ਸਮੂਹ ਨਗਰ ਵਾਸੀਆਂ ਦੀ ਤਰਫ਼ੋਂ ਇਹ ਸੜਕਾਂ ਮਨਜ਼ੂਰ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਰਾਮਵੀਰ ਸਿੰਘ ਆਈ.ਏ.ਐਸ. ਸਕੱਤਰ ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਜਤਿੰਦਰ ਭੰਗੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੇ ਕੁਝ ਕੁ ਦਿਨਾਂ 'ਚ ਹੀ ਉਕਤ ਸੜਕਾਂ ਦੇ ਨਵ ਨਿਰਮਾਣ ਲਈ ਟੈਂਡਰ ਲੱਗਣੇ ਸ਼ੁਰੂ ਹੋ ਜਾਣਗੇ |
ਪਿਛਲੀ ਖ਼ਬਰ ਸਮਾਜ ਚਿੰਤਕ ਜਸਇੰਦਰ ਸੇਖੋਂ ਨੇ ਸੰਗਰੂਰ ਦੀ ਵਿਗੜ ਰਹੀ ਸਥਿਤੀ ਬਾਰੇ ਮੁੱਖ ਮੰਤਰੀ ਨੰੂ ਭੇਜਿਆ ਪੱਤਰ ਕੂੜੇ ਦੇ ਢੇਰਾਂ,... ਅਗਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੀ ਤੁਰੰਤ ਬਾਂਹ ਫੜੇ - ਢੀਂਡਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।