07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਸਰਕਾਰ ਹਲਕਾ ਧੂਰੀ ਵਾਸੀਆਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ- ਸੁਖਵੀਰ ਸਿੰਘ ਸੁੱਖੀ

ਪਿੰਡ ਜਹਾਂਗੀਰ ਵਿਖੇ ਪੰਚਾਇਤ ਭਵਨ ਦਾ ਉਦਘਾਟਨ ਕਰਦੇ ਹੋਏ ਸੁਖਬੀਰ ਸਿੰਘ ਸੁੱਖੀ, ਦਲਵੀਰ ਸਿੰਘ ਢਿੱਲੋ ਅਤੇ ਡਾ ਅਨਵਰ ਭਸÏੜ | ਤਸਵੀਰ-ਸੰਜੇ ਲਹਿਰੀ <br/> 23-09-2025
ਧੂਰੀ, 22 ਸਤੰਬਰ (ਸੰਜੇ ਲਹਿਰੀ) - ਪਿੰਡ ਘਨÏਰੀ ਕਲਾਂ ਵਿਖੇ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ ਪੰਚਾਇਤ ਭਵਨ- ਕਮ- ਡਿਜੀਟਲ ਲਾਇਬਰੇਰੀ ਦਾ ਉਦਘਾਟਨ ਸੁਖਬੀਰ ਸਿੰਘ ਸੁੱਖੀ ਓਐਸਡੀ ਮੁੱਖ ਮੰਤਰੀ ਪੰਜਾਬ ਅਤੇ ਦਲਵੀਰ ਸਿੰਘ ਢਿੱਲੋ ਚੇਅਰਮੈਨ ਆਦ ਵੱਲੋਂ ਕੀਤਾ ਗਿਆ¢ ਇਸੇ ਤਰ੍ਹਾਂ ਪਿੰਡ ਬੱਬਨਪੁਰ ਕੀਤੇ ਗਏ ਇਕ ਸੰਖੇਪ ਸਮਾਗਮ ਦÏਰਾਨ ਹਲਕੇ ਦੇ 43 ਪਿੰਡਾਂ ਨੂੰ ਫÏਗਿੰਗ ਮਸ਼ੀਨਾਂ ਵੀ ਵੰਡੀਆਂ ਗਈਆਂ¢ ਇਹਨਾਂ ਤਿੰਨਾਂ ਸਮਾਗਮਾਂ ਦੇ ਮੁੱਖ ਮਹਿਮਾਨ ਸ੍ਰ ਸੁਖਵੀਰ ਸਿੰਘ ਓ ਐੱਸ ਡੀ ਮੁੱਖ ਮੰਤਰੀ ਪੰਜਾਬ ਅਤੇ ਸ੍ਰ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਸਨ, ਨੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਘਨÏਰੀ ਕਲਾਂ ਵਿਖੇ ਲੋਕਾਂ ਨੂੰ ਵੱਖ-ਵੱਖ ਸਮਾਗਮ ਕਰਵਾਉਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਭਵਨ- ਕਮ- ਡਿਜੀਟਲ ਲਾਇਬਰੇਰੀ ਦਾ ਉਦਘਾਟਨ ਕਰਕੇ ਲੋਕਾਂ ਦੇ ਹਵਾਲੇ ਕੀਤਾ ਗਿਆ ਹੈ¢ ਇਸ ਤਰ੍ਹਾਂ ਦੋਵੇਂ ਪਿੰਡਾਂ ਦੀਆਂ ਲੰਮੇ ਸਮੇਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਆਦੇਸ਼ ਉੱਤੇ ਪੂਰਾ ਕੀਤਾ ਗਿਆ ਹੈ¢ ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ¢ ਉਹਨਾਂ ਕਿਹਾ ਕਿ ਭਾਰੀ ਮੀਂਹ ਕਾਰਨ ਹਲਕਾ ਧੂਰੀ ਵਿੱਚ ਵੀ ਕਈ ਦਿਨ ਹੜ੍ਹ ਵਰਗੇ ਹਾਲਾਤ ਬਣੇ ਰਹੇ¢ ਗੰਦਾ ਪਾਣੀ ਥਾਂ ਥਾਂ ਇਕੱਠਾ ਹੋਣ ਕਾਰਨ ਕਈ ਇਲਾਕਿਆਂ ਵਿੱਚ ਮੱਛਰਾਂ ਦੀ ਭਰਮਾਰ ਦੀਆਂ ਖਬਰਾਂ ਮਿਲੀਆਂ ਸਨ¢ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋਂ 43 ਪਿੰਡਾਂ ਲਈ 9 ਲੱਖ 67 ਹਜ਼ਾਰ 500 ਰੁਪਏ ਦੀ ਲਾਗਤ ਨਾਲ ਫÏਗਿੰਗ ਮਸ਼ੀਨਾਂ ਭੇਜੀਆਂ ਗਈਆਂ ਹਨ¢ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰੇਕ ਕੰਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਦੀ ਹੈ¢ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਲਕਾ ਧੂਰੀ ਵਾਸੀਆਂ ਨੂੰ ਹਰੇਕ ਸਹੂਲਤ ਮੁਹਈਆ ਕਰਵਾਉਣ ਲਈ ਦਿ੍ੜ ਵਚਨਬੱਧ ਹੈ ਇਸ ਮÏਕੇ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਹਾਜ਼ਰ ਸਨ¢
ਪਿਛਲੀ ਖ਼ਬਰ ਸੁਨਾਮ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨਗਰ ਕੌਂਸਲ ਲਹਿਰਾਗਾਗਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।