07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਵਿੱਦਿਅਕ ਸੰਸਥਾਵਾਂ ਅੰਦਰ ਸੈਮੀਨਾਰ ਕਰਵਾਏ ਜਾਣ - ਪ੍ਰੋ. ਗੀਤਾ ਰਾਣੀ

ਅਜੀਤ ਡੈਸਕ 23-09-2025
ਮਲੇਰਕੋਟਲਾ, 22 ਸਤੰਬਰ (ਮਨਜਿੰਦਰ ਸਿੰਘ ਸਰੌਦ) - ਅਜੋਕੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਲਈ ਸਾਰਥਿਕ ਉਪਰਾਲਿਆਂ ਦੀ ਲੋੜ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਨੌਜਵਾਨ ਵਰਗ ਸਾਹਿਤਕ ਸੋਚ ਨਾਲੋਂ ਦੂਰ ਹੰੁਦਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਪ੍ਰੋਫ਼ੈਸਰ ਗੀਤਾ ਰਾਣੀ ਨੇ ਮਲੇਰਕੋਟਲਾ ਵਿਖੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਜਿੱਥੇ ਡਿਜ਼ੀਟਲ ਮਾਧਿਅਮ ਰਾਜ ਕਰ ਰਹੇ ਹਨ, ਉੱਥੇ ਪਰੰਪਰਾਗਤ ਸਾਹਿਤ ਗੁੰਮ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ | ਪੰਜਾਬੀ ਸਾਹਿਤ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦੀ ਲੋੜ ਹੈ | ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਾਹਿਤਕ ਕਲੱਬ ਬਣਾ ਕੇ ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨੂੰ ਕਵਿਤਾ, ਕਹਾਣੀ ਅਤੇ ਲਿਖਣ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ | ਸਰਕਾਰ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਵੀ ਇਸ ਦਿਸ਼ਾ ਵਿਚ ਕਦਮ ਚੁੱਕਣੇ ਚਾਹੀਦੇ ਹਨ | ਸਹਾਇਕ ਪ੍ਰੋਫ਼ੈਸਰ ਗੀਤਾ ਰਾਣੀ ਨੇ ਆਖਿਆ ਕਿ ਜੇ ਅਸੀਂ ਹੁਣ ਵੀ ਨਹੀਂ ਜਾਗੇ ਤਾਂ ਆਪਣੀ ਮਾਂ ਬੋਲੀ ਅਤੇ ਸਾਹਿਤ ਦੋਵਾਂ ਨੂੰ ਖੋ ਬੈਠਾਂਗੇ, ਸਾਡੇ ਕੋਲ ਕੁੱਝ ਵੀ ਨਹੀਂ ਬਚੇਗਾ | ਇਸ ਕਰ ਕੇ ਸਾਨੂੰ ਸਮਾਂ ਰਹਿੰਦੇ ਹੀ ਨਵੇਂ ਤੋਂ ਨਵੇਂ ਸਾਹਿਤਕ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ, ਜਿਹੜੇ ਕਿ ਪੰਜਾਬੀ ਸਾਹਿਤ ਨਾਲ ਸੰਬੰਧਿਤ ਸਰੋਕਾਰਾਂ ਦੀ ਗੱਲ ਕਰਦੇ ਹੋਣ | ਉਨ੍ਹਾਂ ਆਖਿਆ ਕਿ ਅੱਜ ਦਾ ਨੌਜਵਾਨ ਪੰਜਾਬੀ ਸਾਹਿਤ ਤੋਂ ਦੂਰ ਜਾ ਰਿਹਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਨ੍ਹਾਂ ਉਪਰਾਲਿਆਂ 'ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬੀ ਸਾਹਿਤ ਦੇ ਨਾਲ ਅਜੋਕੀ ਨੌਜਵਾਨ ਪੀੜ੍ਹੀ ਦਾ ਲਗਾਅ ਬਣਿਆ ਰਹੇ | ਪੰਜਾਬ ਦੇ ਕਲਾਕਾਰ ਵਰਗ ਵਲੋਂ ਪੰਜਾਬੀ ਸਾਹਿਤ ਦੀ ਜੱਖਣਾ ਪੁੱਟਣ ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ | ਸੂਬਾ ਸਰਕਾਰ ਨੂੰ ਵੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਵੱਡੇ ਪੱਧਰ 'ਤੇ ਉਪਰਾਲੇ ਵਿੱਢਣੇ ਚਾਹੀਦੇ ਹਨ ਤਾਂ ਕਿ ਮਾਂ ਬੋਲੀ ਦਾ ਝੰਡਾ ਬੁਲੰਦ ਰਹੇ |
ਪਿਛਲੀ ਖ਼ਬਰ ਧੂਰੀ ਵਿਕਾਸ ਮੰਚ ਨੇ ਓਵਰ ਬਰਿੱਜ ਥੱਲੇ ਬੰਦ ਪਏ ਫਾਟਕ ਖੋਲ੍ਹਣ ਦੀ ਕੀਤੀ ਮੰਗ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕਥਾ ਸਮਾਗਮਾਂ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।