06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਾਗ਼ਜ਼ 'ਤੇ ਜੀ.ਐਸ.ਟੀ ਵਾਧੇ ਕਾਰਨ 15% ਤੱਕ ਵੱਧ ਸਕਦੀ ਹੈ ਪਾਠ ਪੁਸਤਕਾਂ ਦੀ ਕੀਮਤ -ਸੋਫਤ, ਗਰਗ <br/>

ਅਜੀਤ ਡੈਸਕ 23-09-2025
ਅਹਿਮਦਗੜ੍ਹ, 22 ਸਤੰਬਰ (ਮਹੋਲੀ, ਖੇੜਾ) - ਸਰਕਾਰ ਵਲੋਂ ਜੋ ਗੁਡਸ ਐਂਡ ਸਰਵਿਸਿਜ਼ ਟੈਕਸ ਰੇਟ ਵਿਚ ਤਬਦੀਲੀਆਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਉਸ ਅਨੁਸਾਰ ਪੇਪਰ ਅਤੇ ਪੇਪਰ ਬੋਰਡ ਉੱਪਰ ਟੈਕਸ 12% ਤੋਂ ਵਧ ਕੇ 18% ਹੋ ਜਾਵੇਗਾ ਅਤੇ ਕਾਗ਼ਜ਼ ਉੱਪਰ ਟੈਕਸ ਵਧਣ ਨਾਲ ਕਿਤਾਬਾਂ ਮਹਿੰਗੀਆਂ ਹੋ ਸਕਦੀਆਂ ਹਨ | ਇਸ ਗੱਲ ਦਾ ਪ੍ਰਗਟਾਵਾ ਵਿਕਟੋਰੀਆ ਪਬਲਿਕ ਸਕੂਲ ਦੇ ਚੇਅਰਮੈਨ ਅਤੇ ਪੈਰਾਗੌਨ ਸਕੂਲ ਦੇ ਡਾਇਰੈਕਟਰ ਡਾ ਸੁਰਿੰਦਰ ਸੋਫਤ ਅਤੇ ਸਟੇਟ ਐਵਾਰਡੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਨੇ ਕੀਤਾ | ਪ੍ਰਧਾਨ ਗਰਗ ਨੇ ਕਿਹਾ ਕਿ ਕਾਗ਼ਜ਼ ਸਿਰਫ਼ ਇੱਕ ਵਸਤੂ ਨਹੀਂ ਹੈ ਸਗੋਂ 'ਸਿੱਖਿਆ, ਗਿਆਨ ਅਤੇ ਸਭਿਆਚਾਰ ਦੀ ਰੂਹ' ਹੈ | ਉਨ੍ਹਾਂ ਮੁਤਾਬਕ, ਇਸ ਵਾਧੇ ਨਾਲ ਕਿਤਾਬਾਂ ਅਤੇ ਸਿੱਖਿਆ ਸਮਗਰੀ ਦੀਆਂ ਕੀਮਤਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣਗੀਆਂ, ਜਿਸ ਨਾਲ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਬੋਝ ਵਧੇਗਾ | ਇਸ ਵਾਧੇ ਨਾਲ, ਕਿਤਾਬਾਂ ਦੀ ਕੀਮਤ 10-15% ਤੱਕ ਵੱਧ ਸਕਦੀ ਹੈ, ਇਸ ਮਹਿੰਗਾਈ ਦਾ ਸਿੱਧਾ ਪ੍ਰਭਾਵ 200 ਮਿਲੀਅਨ ਤੋਂ ਵੱਧ ਵਿਦਿਆਰਥੀਆਂ 'ਤੇ ਪਵੇਗਾ | ਡਾ ਸੋਫਤ ਨੇ ਪਿ੍ੰਟਿੰਗ ਅਤੇ ਪੈਕੇਜਿੰਗ ਸੈਕਟਰ ਇੰਡਸਟਰੀ 'ਤੇ ਪੈਣ ਵਾਲੇ ਮਾੜ੍ਹੇ ਪ੍ਰਭਾਵਾਂ ਦਾ ਵੀ ਜ਼ਿਕਰ ਕੀਤਾ | ਮਹਿੰਗਾਈ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਘਰ ਪਹਿਲਾਂ ਹੀ ਵਧ ਰਹੇ ਸਿੱਖਿਆ ਖਰਚੇ ਅਤੇ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ ਇਸ ਵਾਧੇ ਨਾਲ ਸਭ ਲਈ ਸਿੱਖਿਆ' ਦੇ ਸਰਕਾਰੀ ਉਦੇਸ਼ ਨੂੰ ਕਮਜ਼ੋਰ ਕਰ ਸਕਦਾ ਹੈ | ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ 22 ਸਤੰਬਰ ਤੋਂ ਲਾਗੂ ਹੋਣ ਵਾਲੀ ਇਸ ਨਵੀਂ ਦਰ ਨੂੰ ਵਿਚਾਰਨ ਤਾਂ ਕਿ ਸਰਕਾਰ ਦਾ ਘਰ- ਘਰ ਵਿਦਿਆ ਪਹੁੰਚਾਉਣ ਦਾ ਮਿਸ਼ਨ ਪੂਰਾ ਹੋ ਸਕੇ |

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲਿਆਂ ਵਿਚ ਚੰਗਾਲ ਸਕੂਲ ਦੇ ਖਿਡਾਰੀਆਂ ਨੇ ਮਾਰੀ ਬਾਜੀ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਦੇ ਜਨਮ ਦਿਨ ਉੱਤੇ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।