06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੁਠਾਲਾ ਦੇ ਕਾਂਗਰਸੀ ਬਲਾਕ ਸੰਮਤੀ ਮੈਂਬਰ, ਆਪ ਦੇ ਸੈਂਕੜੇ ਆਗੂ ਹੋਏ ਅਕਾਲੀ ਦਲ ਵਿਚ ਸ਼ਾਮਿਲ

ਅਜੀਤ ਡੈਸਕ 23-09-2025
ਸੰਦੌੜ, 22 ਸਤੰਬਰ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ) - ਪਿੰਡ ਕੁਠਾਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਸਿਆਸੀ ਤੌਰ ਤੇ ਵੱਡਾ ਫ਼ਾਇਦਾ ਹੋਇਆ ਜਦ ਬਲਾਕ ਸੰਮਤੀ ਮੈਂਬਰ ਜਥੇਦਾਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਪਿੰਡ ਵਾਸੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਅਤੇ ਜ਼ਿਲ੍ਹਾ ਜਥੇਦਾਰ ਸ. ਤਰਲੋਚਨ ਸਿੰਘ ਧਲੇਰ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਆਖਿਆ ਕਿ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਸਾਰੇ ਵਿਅਕਤੀਆਂ ਨੂੰ ਪਾਰਟੀ ਵਿਚ ਸਨਮਾਨ ਦਿਤਾ ਜਾਵੇਗਾ | ਜਥੇਦਾਰ ਦਵਿੰਦਰ ਸਿੰਘ ਦਾ ਕੁਠਾਲਾ ਅਤੇ ਹਲਕੇ ਦੇ ਬਾਕੀ ਹਿੱਸਿਆਂ ਵਿਚ ਕਾਫ਼ੀ ਆਧਾਰ ਮੰਨਿਆ ਜਾਂਦਾ ਹੈ, ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਜਿੱਥੇ ਅਕਾਲੀ ਦਲ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਆਏ ਬਲਾਕ ਸੰਮਤੀ ਮੈਂਬਰ ਜਥੇਦਾਰ ਦਵਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸ੍ਰੀਮਤੀ ਕੁਲਵੰਤ ਕੌਰ, ਜਸਪ੍ਰੀਤ ਸਿੰਘ ਜੱਸਾ ਚਹਿਲ, ਜਥੇਦਾਰ ਮਲਕੀਤ ਸਿੰਘ, ਸ. ਭਗਵਾਨ ਸਿੰਘ, ਸ. ਦਰਸ਼ਨ ਸਿੰਘ, ਸ੍ਰੀ ਰਾਮ ਦਿਆਲ, ਸ੍ਰੀ ਰਾਮ ਸਰੂਪ, ਸ. ਪਿਆਰਾ ਸਿੰਘ, ਜਥੇਦਾਰ ਕੁਲਵੰਤ ਸਿੰਘ, ਸ. ਇੰਦਰਜੀਤ ਸਿੰਘ, ਸ. ਮਨਪ੍ਰੀਤ ਸਿੰਘ, ਜਨਾਬ ਅਰਸ਼ਦ ਖ਼ਾਨ, ਸ. ਤਰਸੇਮ ਸਿੰਘ, ਸ. ਰਮਨਦੀਪ ਸਿੰਘ, ਸ. ਗੁਰਮੁਖ ਸਿੰਘ, ਸ. ਜਰਨੈਲ ਸਿੰਘ, ਸ. ਕਰਨਪ੍ਰੀਤ ਸਿੰਘ, ਬੀਬਾ ਜਗਜੀਤ ਕੌਰ, ਰਿੰਪੀ, ਸ. ਜਗਰੂਪ ਸਿੰਘ, ਸ. ਸਿਮਰਨਜੀਤ ਸਿੰਘ ਅਤੇ ਸ. ਇੰਦਰਜੀਤ ਸਿੰਘ ਨੂੰ ਅਕਾਲੀ ਦਲ ਵਿਚ ਜੀ ਆਇਆਂ ਆਖਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ, ਨੰਬਰਦਾਰ ਕੁਲਦੀਪ ਸਿੰਘ ਕੁਠਾਲਾ, ਜਥੇਦਾਰ ਬਹਾਦਰ ਸਿੰਘ ਅਤੇ ਚੌਧਰੀ ਮੁਹੰਮਦ ਸ਼ਾਹਿਦ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਗੁਰਮੇਲ ਸਿੰਘ ਕੁਠਾਲਾ, ਰਾਜਪਾਲ ਸਿੰਘ ਰਾਜੂ ਚੱਕ, ਜਥੇਦਾਰ ਮਨਦੀਪ ਸਿੰਘ ਮਾਣਕਵਾਲ, ਚਰਨ ਸਿੰਘ ਚਹਿਲ, ਜਥੇਦਾਰ ਬਲਵੀਰ ਸਿੰਘ ਕੁਠਾਲਾ, ਤਲਵੀਰ ਸਿੰਘ ਕਾਲਾ, ਮਨਪ੍ਰੀਤ ਸਿੰਘ ਧਾਲੀਵਾਲ, ਹਰਬੰਸ ਸਿੰਘ ਪੰਨੂ, ਬਹਾਦਰ ਸਿੰਘ ਚਹਿਲ, ਬਾਬਾ ਜਗਦੀਪ ਸਿੰਘ ਚਹਿਲ, ਜਥੇਦਾਰ ਗੁਰਨਾਮ ਸਿੰਘ ਪੰਨੂ, ਭਗਵੰਤ ਸਿੰਘ ਫ਼ੌਜੀ, ਜਥੇਦਾਰ ਗੁਰਦੇਵ ਸਿੰਘ ਕੁਠਾਲਾ, ਜਥੇਦਾਰ ਭਗਵਾਨ ਸਿੰਘ, ਨਿਹਾਲ ਸਿੰਘ, ਕਰਨੈਲ ਸਿੰਘ ਕੁਠਾਲਾ, ਚੌਧਰੀ ਮੁਹੰਮਦ ਸ਼ਮਸ਼ਾਦ ਅਤੇ ਮੁਹੰਮਦ ਮਹਿਮੂਦ ਅਲੀ ਤੋਂ ਇਲਾਵਾ ਅਨੇਕਾਂ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ 11 ਸਾਲ ਬਾਦ ਲੌਂਗੋਵਾਲ 'ਚ ਰਾਮ ਲੀਲ੍ਹਾ ਮੁੜ ਸ਼ੁਰੂ ਹੋਈ <br/> ਅਗਲੀ ਖ਼ਬਰ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੀ ਆ ਰਹੀ ਭਾਰੀ ਕਿੱਲਤ-ਰਾਣਾ ਦਸੌਂਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।