06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

11 ਸਾਲ ਬਾਦ ਲੌਂਗੋਵਾਲ 'ਚ ਰਾਮ ਲੀਲ੍ਹਾ ਮੁੜ ਸ਼ੁਰੂ ਹੋਈ <br/>

ਅਜੀਤ ਡੈਸਕ 23-09-2025
ਲੌਂਗੋਵਾਲ, 22 ਸਤੰਬਰ (ਵਿਨੋਦ, ਖੰਨਾ) - ਲੌਂਗੋਵਾਲ ਵਿਖੇ ਸ਼੍ਰੀ ਰਾਮਾ ਰਾਮ ਲੀਲਾ ਕਲੱਬ ਵਲੋਂ 21 ਸਾਲ ਬਾਦ ਮੁੜ ਤੋਂ ਸ਼੍ਰੀ ਰਾਮ ਲੀਲਾ ਦਾ ਸ਼ੁੱਭ ਆਰੰਭ ਕੀਤਾ ਗਿਆ | ਜਿਸ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਅਤੇ ਆਪ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ ਨੇ ਕੀਤਾ | ਝੰਡਾ ਲਹਿਰਾਉਣ ਦੀ ਰਸਮ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਪਰਦੇ ਦੀ ਰਸਮ ਆਪ ਆਗੂ ਰਾਜ ਸਿੰਘ ਰਾਜੂ ਅਤੇ ਜੋਤੀ ਪ੍ਰਚੰਡ ਦੀ ਰਸਮ ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਵਿਜੇ ਕੁਮਾਰ ਗੋਇਲ, ਆਸ਼ੂ ਆਰੀਆ, ਕਾਲਾ ਮਿੱਤਲ, ਸੰਜੇ ਸੈਨ ਦੁਆਰਾ ਕੀਤੀ ਗਈ | ਐਡਵੋਕੇਟ ਗੁਰਵਿੰਦਰ ਸਿੰਘ ਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਕਲੱਬ ਦੇ ਪ੍ਰਧਾਨ ਵਰਿੰਦਰ ਕੁਮਾਰ ਭੱਪਾ, ਬੁੱਧ ਰਾਮ ਗਰਗ, ਗੋਪਾਲ ਕਿ੍ਸ਼ਨ ਪਾਲੀ, ਮਦਲ ਲਾਲ, ਰਮੇਸ਼ ਸ਼ਰਮਾਂ, ਸੁਮਿਤ ਸਿੰਗਲਾ ਕਾਲਾ, ਤਰਸੇਮ ਗੁਪਤਾ, ਚਿਮਨ ਲਾਲ ਮੋਮੋ, ਬਲਰਾਜ ਕਿ੍ਸ਼ਨ ਬਾਲੀ, ਮਨਜੀਤ ਸ਼ਰਮਾਂ ਲਹਿਰਾਗਾਗਾ, ਰਵੀ ਗਰਗ, ਹਨੀ ਗੋਇਲ, ਕਵੀ, ਨਰੇਸ਼ ਜਿੰਦਲ ਰਿੰਕੂ ਜਿੰਦਲ, ਧਰਮ ਪਾਲ ਨੀਟੂ ਆਰੀਆ, ਮੁਨੀਸ਼ ਕੁਮਾਰ ਮੋਨਾ, ਸੰਜੀਵ ਬਿੱਟੂ, ਜੋਨੀ, ਪੱਪੂ, ਬਬਲੀ ਜਿੰਦਲ, ਦੀਪ ਕੁਮਾਰ, ਸਤਪਾਲ ਸ਼ਰਮਾਂ ਨੇ ਮਹਿਮਾਨਾਂ ਦਾ ਸਨਮਾਨ ਕੀਤਾ | ਬੁਲਾਰਿਆ ਨੇ 11 ਸਾਲ ਬਾਅਦ ਸ਼ੁਰੂ ਹੋਈ ਰਾਮ ਲੀਲਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਦਰਸ਼ਕਾਂ ਨੂੰ ਭਗਵਾਨ ਰਾਮ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਬਰਾੜ, ਸ਼ਿਸ਼ਨ ਪਾਲ ਗਰਗ, ਰਣਜੀਤ ਸਿੰਘ ਕੁਕਾ, ਬਲਕਾਰ ਸਿੰਘ, ਸੁਖਪਾਲ ਬਾਜਵਾ, ਗੁਰਜੰਟ ਖ਼ਾਨ, ਭੀਮ ਬਾਵਾ ਸਰਪੰਚ, ਛੱਜੂ ਰਾਮ, ਹੰਸ ਰਾਜ ਮੰਡੇਰ, ਗੋਬਿੰਦ ਚੌਧਰੀ, ਵਿੱਕੀ ਜੱਤਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਕਨੀਕ ਦਾ ਮਹਾਕੁੰਭ ਟੈਕਫੈਸਟ-2025 ਸ਼ਾਨੋ ਸ਼ੌਕਤ ਨਾਲ ਸੰਪੰਨ <br/> ਅਗਲੀ ਖ਼ਬਰ ਕੁਠਾਲਾ ਦੇ ਕਾਂਗਰਸੀ ਬਲਾਕ ਸੰਮਤੀ ਮੈਂਬਰ, ਆਪ ਦੇ ਸੈਂਕੜੇ ਆਗੂ ਹੋਏ ਅਕਾਲੀ ਦਲ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।