ਧੂਰੀ, 16 ਅਕਤੂਬਰ (ਸੰਜੇ ਲਹਿਰੀ)-ਪੰਜਾਬ ਹਰਿਆਣਾ ਹਿਮਾਚਲ ਦੀਆਂ ਮੰਡੀਆਂ ਵਿਚ ਡਰਾਈ ਫਰੂਟ ਦੇ ਗਿਫ਼ਟ ਪੈਕ ਵੇਚਣ ਵਾਲੀ ਧੂਰੀ ਦੀ ਇੱਕ ਨਾਮੀ ਫ਼ਰਮ ਐਲ ਜੀ ਐਨ ਨਟਸ ਪ੍ਰਾਈਵੇਟ ਲਿਮਟਿਡ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਮਾਰਕੀਟ ਵਿਚ ਉਤਾਰੇ ਗਏ ਗਿਫ਼ਟ ਪੈਕ ਡਰਾਈ ਫਰੂਟ ਦੀ ਉੱਚ ਗੁਣਵੱਤਾ ਕਾਰਨ ਲੋਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ | ਫ਼ਰਮ ਦੇ ਡਾਇਰੈਕਟਰ ਸ੍ਰੀ ਅਮਿਤ ਸਿੰਗਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ਮੌਕੇ ਉੱਚ ਗੁਣਵੱਤਾ ਵਾਲੇ ਡਰਾਈ ਫਰੂਟ ਦੀ ਪੈਕਿੰਗ ਮਿਠਾਈ ਨਾਲੋਂ ਵੀ ਸਸਤੀ ਵੇਚੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਦੇ ਦਿਨਾਂ ਵਿਚ ਲੋਕਾਂ ਦਾ ਜ਼ਿਆਦਾਤਰ ਝੁਕਾਓ ਮਿਠਾਈ ਦੀ ਬਜਾਏ ਡਰਾਈ ਫਰੂਟ ਵੱਲ ਵੱਧ ਰਿਹਾ ਹੈ, ਜਿਸ ਦੇ ਚੱਲਦਿਆਂ ਅਸੀਂ ਆਮ ਲੋਕਾਂ ਲਈ ਵੀ ਅਜਿਹੇ ਗਿਫ਼ਟ ਪੈਕ ਤਿਆਰ ਕੀਤੇ ਹਨ ਜੋ ਮਿਠਾਈ ਨਾਲੋਂ ਵੀ ਸਸਤੇ ਪੈਂਦੇ ਹਨ | ਉਨ੍ਹਾਂ ਦੱਸਿਆ ਕਿ ਅਖਰੋਟ ਅਤੇ ਫੁੱਲ ਮਖਾਣਿਆਂ ਆਦਿ ਦੇ ਗਿਫ਼ਟ ਪੈਕ ਵੀ ਇਸ ਵਾਰ ਆਮ ਲੋਕਾਂ ਦੀ ਪਹੁੰਚ ਵਿਚ ਹਨ | ਸ੍ਰੀ ਸਿੰਗਲਾ ਨੇ ਦੱਸਿਆ ਕਿ ਐਲ ਜੀ ਐਨ ਬਰਾਂਡ ਲੋਕਾਂ ਵਿਚ ਕਾਫੀ ਹਰਮਨ ਪਿਆਰਾ ਹੋ ਚੁੱਕਾ ਹੈ, ਜਿਸ ਦੇ ਚੱਲਦਿਆਂ ਪੰਜਾਬ ਹਰਿਆਣਾ ਹਿਮਾਚਲ ਆਦਿ ਸਮੇਤ ਦੂਜੇ ਰਾਜਾਂ ਦੀਆਂ ਮੰਡੀਆਂ ਵਿਚੋਂ ਵੀ ਸਾਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ |