ਧੂਰੀ, 16 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਦੇਸ ਭਗਤ ਕਾਲਜ ਬਰੜਵਾਲ ਧੂਰੀ ਦੇ ਪਿ੍ੰਸੀਪਲ ਡਾ. ਮੇਜਰ ਬਲਬੀਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਫ਼ੈਸ਼ਨ ਟੈਕਨਾਲੋਜੀ ਵਿਭਾਗ ਵੱਲੋਂ ਦੀਵਾਲੀ ਮੌਕੇ ਪ੍ਰਦਰਸ਼ਨੀ ਲਗਾਈ ਗਈ | ਕਾਲਜ ਸਕੱਤਰ ਸ੍ਰ. ਬਲਵੰਤ ਸਿੰਘ ਮੀਮਸਾ ਅਤੇ ਸ. ਜਤਿੰਦਰ ਸਿੰਘ ਸੋਨੀ ਮੰਡੇਰ ਵਲੋ ਪ੍ਰਦਰਸ਼ਨੀ ਤੇ ਸੇਲ ਦਾ ਉਦਘਾਟਨ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਆਸੀਰਵਾਦ ਦਿੱਤਾ | ਕਾਲਜ ਪਿ੍ੰਸੀਪਲ ਡਾ. ਬਲਵੀਰ ਸਿੰਘ ਨੇ ਆਪਣਾ ਭਾਸਣ ਅਰੰਭ ਕਰਦਿਆਂ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦੇ ਹਨ | ਵਿਭਾਗ ਦੇ ਮੁਖੀ ਪ੍ਰੋ. ਕਮਲਦੀਪ ਕੌਰ ਦੁਆਰਾ ਇਸ ਪ੍ਰਦਰਸ਼ਨੀ ਦੀ ਰੂਪ ਰੇਖਾ ਸਾਂਝੀ ਕੀਤੀ ਗਈ | ਵਿਦਿਆਰਥੀਆਂ ਦੁਆਰਾ ਇਸ ਵਿਚ ਦੀਵੇ ਅਤੇ ਦੀਵਾਲੀ ਸਮੇਂ ਕੰਮ ਆਉਣ ਵਾਲਾ ਹੋਰ ਸਮਾਨ ਆਪਣੇ ਹੱਥੀਂ ਬਣਾਇਆ | ਇਸ ਸਮਾਨ ਨੂੰ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਖ਼ਰੀਦਿਆ ਗਿਆ | ਇਸ ਪ੍ਰੋਗਰਾਮ ਵਿਚ ਵਾਇਸ ਪਿ੍ੰਸੀਪਲ ਡਾ ਅੰਮਿ੍ਤ ਸਿੰਘ ਮਡਾਹਰ, ਪ੍ਰੋ. ਜਸਪ੍ਰੀਤ ਕੌਰ ਸਮੇਤ ਹੋਰ ਵੀ ਹਾਜ਼ਰ ਸਨ |