20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜਨਮ ਦਿਨ ਉੱਤੇ ਟਿਵਾਣਾ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 17-10-2025
ਸੰਗਰੂਰ, 16 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਯੂਨਿਟ ਸੰਗਰੂਰ ਵਲੋਂ ਪੈਨਸ਼ਨਰਜ਼ ਦਫ਼ਤਰ ਵਿਖੇ 65 ਸਾਲ ਦਾ ਖ਼ੁਸ਼ਹਾਲੀ ਜੀਵਨ ਬਤੀਤ ਕਰਦੇ ਹੋਏ 66 ਵੇਂ ਸਾਲ ਵਿਚ ਪ੍ਰਵੇਸ਼ ਕਰਨ ਤੇ ਪਰਮਜੀਤ ਸਿੰਘ ਟਿਵਾਣਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਖ਼ੁਸ਼ੀਆਂ ਭਰੇ ਮਾਹੌਲ ਵਿਚ ਸਨਮਾਨਿਤ ਕੀਤਾ ਗਿਆ | ਪੈਨਸ਼ਨਰਜ਼ ਮੈਂਬਰ ਸਾਥੀਆਂ ਵਲੋਂ ਇਨ੍ਹਾਂ ਦੀ ਲੰਬੀ ਉਮਰ ਜ਼ਿੰਦਗੀ ਵਿਚ ਚੜ੍ਹਦੀ ਕਲਾ, ਹਰੇਕ ਸਾਲ ਇਸ ਤਰ੍ਹਾਂ ਹੀ ਜਨਮ ਦਿਨ ਮਨਾਉਣ ਦੀਆਂ ਦੁਆਵਾਂ ਦਿੱਤੀਆਂ | ਪਰਮਜੀਤ ਟਿਵਾਣਾ ਨੇ ਆਪਣੀ ਜ਼ਿੰਦਗੀ ਦੇ ਵਿਚ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਅਹੁਦੇਦਾਰ ਹੁੰਦੇ ਹੋਏ ਸੋਸ਼ਲ ਵਰਕਰ ਹੁੰਦੇ ਹੋਏ ਲੋਕਾਂ ਦੀ ਭਲਾਈ ਦੇ ਕੰਮ ਕਰਨ ਤੇ ਵਧੀਆ ਨਾਮਣਾ ਖੱਟਿਆ | ਟਿਵਾਣਾ ਇਕ ਉੱਘੇ ਸੁਤੰਤਰਤਾ ਸੰਗਰਾਮੀ ਸ੍ਰ. ਪਰੇਮ ਸਿੰਘ ਦੇ ਪੁੱਤਰ ਦਾ ਮਾਣ ਵੀ ਹਾਸਲ ਕਰਦੇ ਹਨ |ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਸਰਪ੍ਰਸਤ ਰਵਿੰਦਰ ਗੁੱਡੂ ਅਤੇ ਆਰ ਐਲ ਪਾਂਦੀ ਜੀ ਵਲੋਂ ਟਿਵਾਣਾ ਜੀ ਨੂੰ ਆਪਣੇ ਪਿਆਰ ਭਰੇ ਸ਼ਬਦਾਂ ਦੇ ਵਿਚ ਆਸੀਰਵਾਦ ਦਿੱਤਾ |
ਪਿਛਲੀ ਖ਼ਬਰ ਆਰ.ਐਸ.ਐਸ. ਨੇ ਮਨਾਈ 100 ਵੀਂ ਵਰੇ੍ਹਗੰਢ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸਿੱਖ ਸੰਗਤ ਗੁਰਬਚਨ ਸਿੰਘ ਮੋਖਾ ਨੇ ਕੀਤਾ ਸੰਬੋ... ਅਗਲੀ ਖ਼ਬਰ ਫ਼ੈਸ਼ਨ ਟੈਕਨਾਲੋਜੀ ਵਿਭਾਗ ਵਲੋਂ ਦੀਵਾਲੀ ਮੌਕੇ ਲਗਾਈ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।