ਮੂਨਕ, 16 ਅਕਤੂਬਰ (ਪ੍ਰਵੀਨ ਮਦਾਨ) - ਰਾਸ਼ਟਰੀ ਸਵਯਮ ਸੇਵਾ ਸੰਘ ਨੇ ਮੂਨਕ ਵਿਚ ਆਪਣੀ 100 ਵੀ ਵਰੇ੍ਹਗੰਢ ਮਨਾਈ | ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਹਾਲ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ ਗੁਰਬਚਨ ਸਿੰਘ ਮੋਖਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸਿੱਖ ਸੰਗਤ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ | ਇਸ ਦੌਰਾਨ ਬਾਬਾ ਸ੍ਰੀ ਸ੍ਰੀ 108 ਲਖਾ ਗਿਰੀ ਡੇਰਾ ਬੱਲਰਾ, ਸਮਾਜ ਸੇਵੀ ਕੁਲਦੀਪ ਸਿੰਘ ਗਿੱਲ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ | ਇਸ ਦੌਰਾਨ ਸ੍ਰੀ ਮੋਖਾ ਨੇ ਕਿਹਾ ਕਿ ਸੰਘ ਪਿਛਲੇ 100 ਸਾਲਾਂ ਤੋ ਦੇਸ਼ ਹਿਤਾਂ ਲਈ ਆਪਣੇ ਵੱਖ-ਵੱਖ ਸੰਗਠਨਾਂ ਰਾਹੀਂ ਦੇਸ਼ ਦੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾ ਰਿਹਾ ਹੈ | ਇਸ ਲੜੀ ਤਹਿਤ ਅੱਜ ਦਾ ਪ੍ਰੋਗਰਾਮ ਵਿਜੇਦਸਮੀ, ਸ਼ਸਤਰ ਪੂਜਾ ਅਤੇ ਸੰਘ ਦੇ 100 ਸਾਲ ਪੂਰੇ ਹੋਣ 'ਤੇ ਕਰਵਾਇਆ ਗਿਆ ਹੈ | ਇਸ ਪ੍ਰੋਗਰਾਮ ਵਿਚ ਉਨ੍ਹਾਂ ਪੰਜ ਸਿਧਾਂਤ ਸਵਦੇਸ਼ੀ, ਵਾਤਾਵਰਨ, ਨਾਗਰਿਕ ਕਰਤੱਵ, ਪਰਿਵਾਰ ਪ੍ਰਬੋਧ, ਸਵੇ ਬੋਧ ਤੇ ਚੱਲਦੇ ਹੋਏ ਸੇਵਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਇਕ ਹਿੰਦੂ ਸੰਗਠਨ ਨਾ ਹੋ ਕੇ ਦੇਸ਼ ਸੇਵਾ ਦੀ ਭਾਵਨਾ ਰੱਖਣ ਵਾਲਿਆਂ ਦਾ ਸੰਗਠਨ ਹੈ | ਇਸ ਦੌਰਾਨ ਇਸ ਪ੍ਰੋਗਰਾਮ ਵਿਚ ਹੇਮਰਾਜ ਸਿੰਗਲਾ, ਅਸ਼ੋਕ ਕੁਮਾਰ ਬਾਂਸਲ, ਕਰਮਵੀਰ ਸਿੰਗਲਾ, ਸੰਦੀਪ ਮਲਾਣਾ, ਗਿਆਨ ਚੰਦ ਸੈਣੀ, ਸੁਰੇਸ਼ ਰਾਠੀ, ਪ੍ਰਵੀਨ ਸ਼ਰਮਾ, ਰਘੁਨਾਥ ਕਥੂਰੀਆ, ਵਿਕਰਮ ਸੈਣੀ, ਤਨਿਸ਼ ਬਾਂਸਲ, ਸਤੀਸ਼ ਮਕੌਰੜ ਸਾਹਿਬ, ਮਨੀਸ਼ ਮਕੌਰੜ ਸਾਹਿਬ, ਪਹਿਲ ਸਿੰਘ, ਮਨਜੀਤ ਸਿੰਘ ਸੁਰਜਣ ਭੈਣੀ, ਮਨਦੀਪ ਸ਼ਰਮਾ, ਹਰਦੀਪ ਗਿਰ, ਗੁਰਪਾਲ ਸਿੰਘ, ਹਿੰਮਤ ਸਿੰਘ, ਗੁਰਜਿੰਦਰ ਸਿੰਘ ਤੋਂ ਬਿਨਾਂ ਸੈਕੜੋਂ ਵਰਕਰ ਮੌਜੂਦ ਸਨ |