20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿੱਦਿਅਕ ਮੇਲਾ ਲਗਾਇਆ

ਅਜੀਤ ਡੈਸਕ 17-10-2025
ਸ਼ੇਰਪੁਰ, 16 ਅਕਤੂਬਰ (ਦਰਸ਼ਨ ਸਿੰਘ ਖੇੜੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਵਿਖੇ ਸਿਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਹਰੀਸ਼ ਕੁਮਾਰ ਦੀ ਰਹਿਨੁਮਾਈ ਹੇਠ ਸੀਨੀਅਰ ਸੈਕੰਡਰੀ (ਗਿਆਰ੍ਹਵੀਂ ਤੇ ਬਾਰ੍ਹਵੀਂ) ਕਲਾਸਾਂ ਤੇ ਹਾਈ ਕਲਾਸਾਂ (ਛੇਵੀਂ ਤੋਂ ਦਸਵੀਂ) ਦੇ ਵੱਖ-ਵੱਖ ਵਿਸ਼ਿਆਂ ਦਾ ਵਿੱਦਿਅਕ ਮੇਲਾ ਲਗਾਇਆ ਗਿਆ | ਇਸ ਮੇਲੇ ਨਾਲ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਹੋਣ ਦਾ ਸੁਨਹਿਰੀ ਮੌਕਾ ਮਿਲਿਆ |ਇਸ ਮੇਲੇ ਵਿਚ ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਨਾਲ ਭਾਗ ਲਿਆ | ਇਸ ਦੇ ਅਧੀਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਜਮਾਤਾਂ ਦੇ ਆਰਟਸ ਤੇ ਕਾਮਰਸ ਸਟਰੀਮਾ ਦੇ ਵੱਖ- ਵੱਖ ਵਿਸ਼ਿਆਂ ਇਤਿਹਾਸ, ਰਾਜਨੀਤੀ, ਸ਼ਾਸਤਰ, ਪੰਜਾਬੀ, ਅਰਥ ਸ਼ਾਸਤਰ, ਅਕਾਊਟੈਸੀ ਅਤੇ ਬਿਜ਼ਨਸ ਸਟੱਡੀਜ਼ ਦੇ ਵੱਖ ਵੱਖ ਮਾਡਲ ਅਤੇ ਚਾਰਟ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ | ਇਸ ਤਰ੍ਹਾਂ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਵਲੋਂ ਗਣਿਤ ਅਤੇ ਵਿਗਿਆਨ ਵਿਸੇ ਨਾਲ ਸੰਬੰਧਿਤ ਵੱਖ ਵੱਖ ਮਾਡਲ ਅਤੇ ਚਾਰਟ ਅਤੇ ਕਿਰਿਆਵਾਂ ਤਿਆਰ ਕੀਤੀਆਂ ਗਈਆਂ | ਇਸ ਮੌਕੇ ਬਲਜੀਤ ਕੌਰ, ਗੁਰਜੰਟ ਕੌਰ, ਹਰਵਿੰਦਰ ਸਿੰਘ, ਵਿਪਨ ਅਰੋੜਾ, ਰੀਚਾ ਰਾਣੀ, ਸਰਬਜੀਤ ਕੌਰ, ਕਮਲਵੀਰ ਕੌਰ, ਪਰਮਵੀਰ ਕੌਰ, ਜਤਿੰਦਰਪਾਲ ਸਿੰਘ, ਕੁਲਦੀਪ ਸਿੰਘ, ਅੰਮਿ੍ਤ ਕੌਰ, ਬੱਗਾ ਸਿੰਘ, ਜੋਤੀ ਬਾਂਸਲ, ਨੀਲਮ ਰਾਣੀ, ਸਿਕੰਦਰ ਅਲੀ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ,ਚਰਨਜੀਤ ਕੌਰ, ਹਰਦੀਪ ਕੌਰ, ਮੋਨਿਕਾ ਰਾਣੀ, ਪਰਮਪ੍ਰੀਤ ਸਿੰਘ, ਵੀਨਾ ਰਾਣੀ, ਸ਼ਿੰਗਾਰਾ ਸਿੰਘ, ਸਵਰਨ ਸਿੰਘ ਅਤੇ ਸੁਮਨ ਰਾਣੀ ਮੌਜੂਦ ਸਨ |
ਪਿਛਲੀ ਖ਼ਬਰ ਦਿੜ੍ਹਬਾ ਗਰਿੱਡ ਵਿਚ ਨਵੇਂ ਟਰਾਂਸਫ਼ਾਰਮਰ ਦਾ ਉਦਘਾਟਨ ਅਗਲੀ ਖ਼ਬਰ ਆਰ.ਐਸ.ਐਸ. ਨੇ ਮਨਾਈ 100 ਵੀਂ ਵਰੇ੍ਹਗੰਢ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸਿੱਖ ਸੰਗਤ ਗੁਰਬਚਨ ਸਿੰਘ ਮੋਖਾ ਨੇ ਕੀਤਾ ਸੰਬੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।