ਦਿੜ੍ਹਬਾ ਮੰਡੀ, 16 ਅਕਤੂਬਰ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਨੇ 66 ਕੇ.ਵੀ. ਗਰਿੱਡ ਵਿਚ ਨਵੇਂ ਟਰਾਂਸਫ਼ਾਰਮਰ ਦਾ ਉਦਘਾਟਨ ਕੀਤਾ | ਬਿਜਲੀ ਦੀਆਂ ਲਾਈਨਾਂ ਦਾ ਸੁਧਾਰ ਕਰਨ ਅਤੇ ਪੁਰਾਣੇ ਟਰਾਂਸਫ਼ਾਰਮਰਾਂ ਦੀ ਥਾਂ ਵੱਡੀ ਸਮਰੱਥਾ ਵਾਲੇ ਨਵੇਂ ਟਰਾਂਸਫ਼ਾਰਮਰ ਲਗਾਉਣ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ | ਸ੍ਰੀ ਸੋਹੀ ਨੇ ਕਿਹਾ ਕਿ ਪੋ੍ਰਜੈਕਟਾਂ ਤਹਿਤ ਲਗਭਗ 9.14 ਕਰੋੜ ਦਾ ਖਰਚਾ ਆਵੇਗਾ | ਯੂਐਲਡੀ ਅਤੇ ਆਰ.ਡੀ.ਐਸ.ਐਸ. ਸਕੀਮਾਂ ਦੇ ਤਹਿਤ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਬਿਜਲੀ ਸਪਲਾਈ ਨੂੰ ਮਜ਼ਬੂਤ ਬਣਾਉਣ, ਘੱਟ ਵੋਲਟੇਜ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਉਪਭੋਗਤਾਵਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ | ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਆਰ.ਡੀ.ਐਸ.ਐਸ. ਸਕੀਮ ਤਹਿਤ 4800 ਕਰੋੜ ਰੁਪਈਆ ਪਾਸ ਹੋਇਆ ਹੈ | ਇਸ ਮੌਕੇ ਐਕਸੀਅਨ ਸੁਖਵੰਤ ਸਿੰਘ ਧੀਮਾਨ, ਐਸ.ਡੀ.ਓ. ਸ਼ਹਿਰੀ ਅਸੀਸ਼, ਐਸ.ਡੀ.ਓ. ਦਿਹਾਤੀ ਜਗਤਾਰ ਸਿੰਘ, ਇੰਪਰੂਵਮੈਂਟ ਟਰੱਸਟ ਸੰਗਰੂਰ, ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਪ੍ਰਧਾਨ ਦਰਸ਼ਨ ਸਿੰਘ ਘੁਮਾਣ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਬਲਾਕ ਪ੍ਰਧਾਨ ਧਰਮਪਾਲ ਗਰਗ ਆਦਿ ਵੀ ਮੌਜੂਦ ਸਨ |