20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੱਤਵੇਂ ਰਾਊਾਡ ਦੀ ਮੁਫ਼ਤ ਮੂੰਹ ਖ਼ੁਰ ਵੈਕਸੀਨੇਸ਼ਨ ਮੁਹਿੰਮ ਦੀ ਕੀਤੀ ਸ਼ੁਰੂਆਤ - ਡਿਪਟੀ ਡਾਇਰੈਕਟਰ

ਅਜੀਤ ਡੈਸਕ 17-10-2025
ਲੌਂਗੋਵਾਲ, 16 ਅਕਤੂਬਰ (ਸ ਸ.ਖੰਨਾ, ਵਿਨੋਦ) - ਜ਼ਿਲ੍ਹਾ ਸੰਗਰੂਰ ਵਿਚ ਪਸ਼ੂ-ਧਨ ਨੂੰ ਲਾਗ ਦੀ ਖ਼ਤਰਨਾਕ ਬਿਮਾਰੀ ਮੂੰਹ ਖ਼ੁਰ ਤੋਂ ਬਚਾਉਣ ਲਈ ਸੱਤਵੇਂ ਰਾਉਂਡ ਦੀ ਟੀਕਾਕਰਨ ਮੁਹਿੰਮ ਦਾ ਅਗਾਜ ਗਊਸ਼ਾਲਾ ਬੇਸਹਾਰਾ ਪਸ਼ੂ ਭਲਾਈ ਸੰਸਥਾ ਤੋਂ ਸ਼ੁਰੂ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨੇ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪਸ਼ੂ ਪਾਲਣ ਅਤੇ ਰਾਹੁਲ ਭੰਡਾਰੀ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਦੀਆਂ ਹਦਾਇਤਾਂ ਮੁਤਾਬਿਕ ਇਸ ਸੱਤਵੇਂ ਰਾਉਂਡ ਤਹਿਤ ਮੂੰਹ ਖ਼ੁਰ ਬਿਮਾਰੀ ਤੋਂ ਪਸ਼ੂ-ਧਨ ਨੂੰ ਬਚਾਉਣ ਲਈ ਜ਼ਿਲ੍ਹਾ ਭਰ ਵਿਚ 65 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਘਰ ਘਰ ਜਾ ਕਿ 505000 ਪਸ਼ੂਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣਗੇ ਇਹ ਮੁਹਿੰਮ 15 ਅਕਤੂਬਰ ਤੋਂ ਸ਼ੁਰੂ ਹੋਕੇ 28 ਨਵੰਬਰ ਤੱਕ ਚੱਲੇਗੀ ਇਹ ਟੀਕਾਕਰਨ ਮੁਫ਼ਤ ਕੀਤਾ ਜਾਵੇਗਾ ਅਤੇ ਇਸ ਦੀ ਰਜਿਸਟਰੇਸ਼ਨ ਭਾਰਤ ਪਸ਼ੂ-ਧਨ ਪੋਰਟਲ 'ਤੇ ਨਾਲੋ ਨਾਲ ਕੀਤੀ ਜਾਵੇਗੀ ਇਸ ਮੌਕੇ ਡਿਪਟੀ ਡਾਇਰੈਕਟਰ ਨੇ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਤਹਿਤ 100 ਪ੍ਰਤੀਸ਼ਤ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਤੇ ਸਮੂਹ ਪੰਚਾਇਤਾਂ, ਸਮਾਜ ਭਲਾਈ ਕਲੱਬਾਂ, ਸੰਸਥਾਵਾਂ ਨੂੰ ਵੀ ਇਸ ਕੰਮ ਵਿਚ ਭਰਪੂਰ ਸਹਿਯੋਗ ਦੀ ਅਪੀਲ ਕੀਤੀ ਗਈ ਤਾਂ ਕਿ ਅਸੀਂ ਆਪਣੇ ਪਸ਼ੂ-ਧਨ ਨੂੰ ਲਾਗ ਦੀ ਖ਼ਤਰਨਾਕ ਬਿਮਾਰੀ ਤੋਂ ਬਚਾ ਸਕੀਏ ਅਤੇ ਇਸ ਖ਼ਿੱਤੇ ਨੂੰ ਐਫ.ਐਮ.ਡੀ. ਮੁਕਤ ਜ਼ੋਨ ਬਣਾਉਣ ਵਿਚ ਅਪਣਾ ਯੋਗਦਾਨ ਪਾਈਏ |
ਪਿਛਲੀ ਖ਼ਬਰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕੈਂਪ ਲਗਾਇਆ ਅਗਲੀ ਖ਼ਬਰ ਦਿੜ੍ਹਬਾ ਗਰਿੱਡ ਵਿਚ ਨਵੇਂ ਟਰਾਂਸਫ਼ਾਰਮਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।