15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਘਰ ਵਿਚ ਨੌਕਰ ਜਾਂ ਕਿਰਾਏਦਾਰ ਰੱਖਣ ਸਮੇਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ - ਇੰਸ. ਮਨਪ੍ਰੀਤ ਸਿੰਘ <br/>

ਅਜੀਤ ਡੈਸਕ 20-10-2025
ਇਸ ਚੋਰੀ ਦੀ ਘਟਨਾ ਬਾਰੇ ਗੱਲਬਾਤ ਕਰਦਿਆਂ ਥਾਣਾ ਸਿਟੀ ਸੰਗਰੂਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਪਰਿਵਾਰ ਵਲੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਨੇਪਾਲ ਦੇ ਰਹਿਣ ਵਾਲੇ ਵਰਿੰਦਰ ਅਤੇ ਉਸ ਦੀ ਪਤਨੀ ਨੂੰ ਆਪਣੇ ਘਰ ਨੌਕਰੀ ਉੱਤੇ ਰੱਖਿਆ ਸੀ ਅਤੇ ਇਨ੍ਹਾਂ ਦੋਵਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ | ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਆਪਣੇ ਘਰ ਵਿਚ ਕਿਸੇ ਅਣਜਾਣ ਵਿਅਕਤੀ ਨੂੰ ਨੌਕਰ ਰੱਖਦਾ ਹੈ ਜਾਂ ਫਿਰ ਉਸ ਨੂੰ ਆਪਣੀ ਕੋਈ ਇਮਾਰਤ ਕਿਰਾਏ ਉੱਤੇ ਦਿੰਦਾ ਹੈ ਤਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ | ਉਨ੍ਹਾਂ ਦੱਸਿਆ ਕਿ ਪੁਲਿਸ ਵੈਰੀਫਿਕੇਸ਼ਨ ਰਾਹੀਂ ਜਿੱਥੇ ਸਬੰਧਿਤ ਵਿਅਕਤੀ ਦਾ ਸਾਰਾ ਸਾਬਕਾ ਰਿਕਾਰਡ ਸਪੱਸ਼ਟ ਹੋ ਜਾਂਦਾ ਹੈ ਉੱਥੇ ਹੀ ਉਸ ਵਿਅਕਤੀ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ ਵੀ ਪੁਲਿਸ ਪਾਸ ਰਿਕਾਰਡ ਵਿਚ ਜਮ੍ਹਾ ਹੋ ਜਾਂਦੇ ਹਨ | ਥਾਣਾ ਮੁਖੀ ਨੇ ਕਿਹਾ ਕਿ ਨੌਕਰਾਂ ਅਤੇ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਲੋਕ ਪਹਿਲ ਦੇ ਆਧਾਰ ਉੱਤੇ ਕਰਵਾਉਣ ਤਾਂ ਜੋ ਭਵਿੱਖ ਵਿਚ ਅਜਿਹੀ ਕਿਸੇ ਮਾੜੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ |

ਪਿਛਲੀ ਖ਼ਬਰ ਸੁਨਿਆਰੇ ਦੀ ਕੋਠੀ ਵਿਚੋਂ ਨਿਪਾਲੀ ਨੌਕਰ ਅਤੇ ਉਸ ਦੀ ਪਤਨੀ 35 ਤੋਲੇ ਸੋਨੇ ਦੇ ਗਹਿਣੇ ਤੇ 5 ਲੱਖ ਰੁਪਏ ਨਕਦੀ ਲੈ ਕੇ ਹੋਏ... ਅਗਲੀ ਖ਼ਬਰ ਹਰਪਾਲ ਸਿੰਘ ਚੀਮਾ ਵਲੋਂ ਹਲਕਾ ਦਿੜ੍ਹਬਾ ਨੂੰ 11.46 ਕਰੋੜ ਦੇ ਵਿਕਾਸ ਕਾਰਜਾਂ ਦਾ ਦੀਵਾਲੀ ਤੋਹਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।